
ਪਟਿਆਲਾ, 27 ਨਵੰਬਰ: (ਜਗਜੀਤ ਸਿੰਘ) : ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਲਾਨਾ ਐਥੇਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਹ ਐਥਲੈਟਿਕ ਮੀਟ ਸਨਾਤਮ ਧਰਮ ਕੁਮਾਰ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ ਅਤੇ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਮਨੀਸ਼ ਗੋਇਲ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗੌਤਮ ਸੇਠ ਤੇ ਪੂਨਮ ਸੇਠ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਡਾ ਡੌਲੀ ਲਰੋਇਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਐਥੇਲੈਟਿਕਸ ਮੀਟ ਮਾਰਚ ਪਾਸਟ ਨਾਲ ਆਰੰਭ ਹੋਈ। ਐਚਓਡੀ ਸਪੋਰਟਸ ਡਾ ਆਸਾ ਸਿੰਘ ਨੇ ਦੱਸਿਆ ਕਿ ਐਥੇਲੈਟਿਕ ਮੀਟ ਵਿੱਚ 100 ਮੀਟਰ ਦੌੜ ,50 ਮੀਟਰ ਰੇਸ, ਥਰੀ ਲੈਗ ਰੇਸ, ਸਪੂਨ ਰੇਸ, ਸ਼ਾਟਪੁੱਟ, ਰਿਲੇ ਰੇਸ, ਸਲੋ ਸਾਈਕਲਿੰਗ, ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।

ਸਕੂਲ ਦੇ ਵਿਦਿਆਰਥੀਆਂ ਦੁਆਰਾ ਵਿਕਸਿਤ ਭਾਰਤ ਦੇ ਅਧੀਨ ਬਿਜ਼ਨਸ ਬਲਾਸਟਰ ਦੀ ਐਗਜੀਬੀਸ਼ਨ ਵੀ ਲਗਾਈ ਗਈ। ਸਕੂਲ ਦੇ ਪ੍ਰਬੰਧਕ ਅਧਿਕਾਰੀ ਨਵਨੀਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਪ੍ਰੋਗਰਾਮ ਵਿੱਚ ਸਫਲ ਬਣਾਉਣ ਲਈ ਸਮੂਹ ਸਟਾਫ ਮੈਂਬਰਾਂ ਨੇ ਪੂਰਾ ਯੋਗਦਾਨ ਦਿੱਤਾ। ਇਸ ਮੌਕੇ ਤੇ ਸਾਬਕਾ ਪ੍ਰਿੰਸੀਪਲ ਜੀਵਨ ਕੁਮਾਰ ਗਰਗ, ਹਾਊਸ ਇੰਚਾਰਜ ਸੰਜੇ ਸ਼ਰਮਾ, ਵਿਵੇਕ ਸ਼ਾਹੀ, ਰਾਜੇਸ਼ ਕੌਸ਼ਲ, ਅਨੁਰਾਧਾ ਕੱਦ, ਜਸਪ੍ਰੀਤ ਕੌਰ, ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ ਤੇ ਸਮੂਹ ਸਟਾਫ ਹਾਜ਼ਰ ਸਨ।







