Homeਪਟਿਆਲਾ ਅਪਡੇਟਪਟਿਆਲਾ ਬਲਾਕ ਦੇ 96 ਪਰਿਵਾਰਾਂ ਦੇ ਸੁਪਨੇ ਸਾਕਾਰ—ਆਵਾਸ ਯੋਜਨਾ ਹੇਠ 1.15 ਕਰੋੜ...

ਪਟਿਆਲਾ ਬਲਾਕ ਦੇ 96 ਪਰਿਵਾਰਾਂ ਦੇ ਸੁਪਨੇ ਸਾਕਾਰ—ਆਵਾਸ ਯੋਜਨਾ ਹੇਠ 1.15 ਕਰੋੜ ਦੇ ਪ੍ਰਵਾਨਗੀ ਪੱਤਰ ਵੰਡੇ

ਸਮਾਣਾ, 26 ਨਵੰਬਰ: (ਜਗਦੇਵ ਰੰਚਨਾਂ) : ਗਰੀਬ ਅਤੇ ਮੱਧਵਰਗੀ ਬੇਘਰੇ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਲਾਕ ਪਟਿਆਲਾ ਦੇ 96 ਲਾਭਪਾਤਰੀਆਂ ਨੂੰ ਕੁੱਲ 1 ਕਰੋੜ 15 ਲੱਖ 20 ਹਜ਼ਾਰ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ ਗਏ।

ਇਹ ਸਮਾਰੋਹ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਥੇ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਹਰੇਕ ਲਾਭਪਾਤਰੀ ਨੂੰ 1 ਲੱਖ 20 ਹਜ਼ਾਰ ਰੁਪਏ ਦੇ ਮੰਜੂਰੀ ਪੱਤਰ ਸੌਂਪੇ। ਉਨ੍ਹਾਂ ਨੇ ਕਿਹਾ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਤੋਂ ਬਿਨਾਂ ਹੀ ਹਰੇਕ ਹੱਕਦਾਰ ਨੂੰ ਲਾਭ ਮਿਲਿਆ ਹੈ।

ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਲਾਭਪਾਤਰੀਆਂ ਨੇ ਆਪਣੇ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਏ.ਡੀ.ਸੀ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ।

ਸਮਾਗਮ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ, ਐਸ.ਈ.ਪੀ.ਓ ਹਰਮਿੰਦਰ ਸਿੰਘ, ਪੰਚਾਇਤ ਅਫ਼ਸਰ ਗੁਰਮੁੱਖ ਸਿੰਘ, ਰਜਿੰਦਰ ਸਿੰਘ ਸਰਪੰਚ ਚੂਹੜਪੁਰ ਕਲਾਂ, ਤਰਲੋਚਨ ਸਿੰਘ ਸਰਪੰਚ ਰੱਖੜਾ, ਨਰਿੰਦਰ ਸਿੰਘ ਸਰਪੰਚ ਬਰਸਟ, ਸੰਦੀਪ ਸਿੰਘ ਸਰਪੰਚ ਝੰਡੀ, ਬਲਵਿੰਦਰ ਸਿੰਘ ਸਰਪੰਚ ਰਿਵਾਸ ਬ੍ਰਾਹਮਣਾ, ਸੰਦੀਪ ਕੌਰ ਸਰਪੰਚ ਰਾਮਗੜ੍ਹ, ਮਲਕੀਤ ਸਿੰਘ ਸਰਪੰਚ ਸ਼ੇਰਮਾਜਰਾ, ਮਨਜਿੰਦਰ ਕੌਰ ਸਰਪੰਚ ਚੂਹੜਪੁਰ ਜੱਟਾ, ਲਖਵਿੰਦਰ ਸਿੰਘ ਸਰਪੰਚ ਖੇੜੀ ਬਰਨਾ, ਬਲਕਾਰ ਸਿੰਘ ਰਾਜਗੜ੍ਹ, ਦਰਸ਼ਨ ਸਿੰਘ ਸਰਪੰਚ ਕਲਿਆਣ, ਕੁਲਬੀਰ ਸਿੰਘ ਸਰਪੰਚ ਨਵੀਂ ਲਲੋਛੀ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਜਗਤਾਰ ਸਿੰਘ ਸ਼ੇਖੂਪੁਰ, ਮਨਪ੍ਰੀਤ ਸਿੰਘ ਤੇ ਸ ਇੰਦਰਜੀਤ ਸਿੰਘ ਬਲਾਕ ਪ੍ਰਧਾਨ ਖੇੜੀਮਾਨੀਆਂ, ਸਤਨਾਮ ਸਿੰਘ ਸਰਪੰਚ ਗੱਜੂਮਾਜਰਾ, ਗੁਰਤੇਜ ਸਿੰਘ ਸਰਪੰਚ ਸਦਰਪੁਰ, ਸ਼ੇਰ ਸਿੰਘ ਸਰਪੰਚ ਖੇੜੀ ਮੱਲਾ, ਰਜਿੰਦਰ ਸਿੰਘ ਤੇ ਸੁਖਦੀਪ ਸਿੰਘ ਬਲਾਕ ਪ੍ਰਧਾਨ ਅਸਾਹਿਬਪੁਰਾ, ਜਸਵੰਤ ਸਿੰਘ ਸਰਪੰਚ ਚੂਹੜਪੁਰਮਰਾਸੀਆਂ, ਅਵਤਾਰ ਸਿੰਘ ਸਰਪੰਚ ਕਰਹਾਲੀ ਵੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments