Home ਪਟਿਆਲਾ ਅਪਡੇਟ ਪਟਿਆਲਾ ਦਿਹਾਤੀ ਹਲਕੇ ’ਚ ਵੋਟ ਚੋਰੀ ਦੇ ਖ਼ਿਲਾਫ਼ 13 ਹਜ਼ਾਰ ਦਸਤਖ਼ਤ ਕਾਂਗਰਸ...

ਪਟਿਆਲਾ ਦਿਹਾਤੀ ਹਲਕੇ ’ਚ ਵੋਟ ਚੋਰੀ ਦੇ ਖ਼ਿਲਾਫ਼ 13 ਹਜ਼ਾਰ ਦਸਤਖ਼ਤ ਕਾਂਗਰਸ ਭਵਨ ’ਚ ਭੇਂਟ, ਲੋਕਤੰਤਰ ਬਚਾਉਣ ਦੀ ਮੁਹਿੰਮ ਤੇਜ਼

0

ਚੰਡੀਗੜ੍ਹ/ਪਟਿਆਲਾ, 26 ਨਵੰਬਰ: (ਛਤਰਪਾਲ ਸਿੰਘ) ਦੇਸ਼ ਦੇ ਲੋਕਤੰਤਰਕ ਮੁੱਲਾਂ ਦੀ ਰੱਖਿਆ ਲਈ ਪੰਜਾਬ ਦੇ ਨੌਜਵਾਨਾਂ ਦੇ ਬੇਮਿਸਾਲ ਬਲੀਦਾਨਾਂ ਨੂੰ ਯਾਦ ਕਰਦਿਆਂ ਕਾਂਗਰਸ ਨੇ ਪਟਿਆਲਾ ਦਿਹਾਤੀ ਹਲਕੇ ’ਚ ਵੋਟ ਚੋਰੀ ਦੇ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਆਲ ਇੰਡੀਆ ਕਾਂਗਰਸ ਦੇ ਦਿਸ਼ਾ-ਨਿਰਦੇਸ਼ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ 13,000 ਤੋਂ ਵੱਧ ਦਸਤਖ਼ਤਾਂ ਨੂੰ ਅੱਜ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਭੇਂਟ ਕੀਤਾ ਗਿਆ।

Video: 

https://youtube.com/shorts/DbHFhlhEEEM?si=7h2eMzg4U3bb2sIg

ਮੋਹਿਤ ਮਹਿੰਦਰਾ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਲੋਕਤੰਤਰ ਦੀ ਰੱਖਿਆ ਲਈ ਆਪਣੇ ਲਹੂ ਨਾਲ ਇਤਿਹਾਸ ਲਿਖਿਆ ਹੈ ਅਤੇ ਕਿਸੇ ਵੀ ਕੀਮਤ ’ਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਦਿਹਾਤੀ ਹਲਕੇ ’ਚੋਂ ਵੋਟ ਚੋਰੀ ਵਿਰੁੱਧ ਲੋਕਾਂ ਵੱਲੋਂ ਮਿਲ ਰਹੀ ਜ਼ਬਰਦਸਤ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਪਣੇ ਅਧਿਕਾਰਾਂ ਲਈ ਜਾਗਰੂਕ ਤੇ ਦ੍ਰਿੜ਼ ਹਨ।

ਉਨ੍ਹਾਂ ਕਿਹਾ ਕਿ 13,000 ਦਸਤਖ਼ਤ ਸਿਰਫ਼ ਸ਼ੁਰੂਆਤ ਹਨ ਅਤੇ ਲੋਕਤੰਤਰ ਦੀ ਰੱਖਿਆ ਲਈ ਇਹ ਅੰਦੋਲਨ ਅੱਗੇ ਹੋਰ ਬਲਵਾਨ ਰੂਪ ਵਿੱਚ ਜਾਰੀ ਰਹੇਗਾ।

ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਹਲਕੇ ’ਚ ਵੋਟਰ ਲਿਸਟਾਂ ਨਾਲ ਛੇੜਛਾੜ ਕਰਕੇ ਵੋਟ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦਾ ਪਾਰਟੀ ਵੱਲੋਂ ਤਗੜਾ ਵਿਰੋਧ ਕੀਤਾ ਜਾ ਰਿਹਾ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਪਾਰਟੀ ਨੇ ਐਲਾਨ ਕੀਤਾ ਕਿ ਲੋਕਤੰਤਰ ਦੀ ਰੱਖਿਆ ਲਈ ਇਹ ਸੰਘਰਸ਼ ਜਾਰੀ ਰਹੇਗਾ ਅਤੇ ਜਲਦ ਹੀ ਇਸ ਮੁੱਦੇ ’ਤੇ ਵੱਡੇ ਪੱਧਰ ’ਤੇ ਹੋਰ ਕਾਰਵਾਈਆਂ ਦੀਆਂ ਘੋਸ਼ਣਾਵਾਂ ਕੀਤੀਆਂ ਜਾਣਗੀਆਂ।

Exit mobile version