ਮਾਨਸਾ: (ਜਗਦੇਵ ਰੰਚਨਾਂ) : ਮਾਨਸਾ ਦੇ ਨੌਜਵਾਨ ਰਮਨਦੀਪ ਸਿੰਘ ਨੇ ਭਾਰਤੀ ਫੌਜ ਵਿੱਚ ਆਪਣੀ ਲਗਾਤਾਰ ਮਿਹਨਤ, ਅਡੋਲ ਜਜ਼ਬੇ ਅਤੇ ਦ੍ਰਿੜ ਇਰਾਦੇ ਨਾਲ ਕਾਮਯਾਬੀ ਦੀ ਨਵੀਂ ਇਮਾਰਤ ਖੜ੍ਹੀ ਕਰ ਦਿੱਤੀ ਹੈ। ਰਮਨਦੀਪ ਸਿੰਘ ਪਹਿਲਾਂ ਬਤੌਰ ਕਲਰਕ ਫੌਜ ਵਿੱਚ ਭਰਤੀ ਹੋਏ ਸਨ, ਪਰ ਕਹਿਰੇਲੀ ਮਿਹਨਤ ਦੇ ਨਤੀਜੇ ਵਜੋਂ ਉਹ ਪਹਿਲਾਂ ਲੈਫਟੀਨੈਂਟ ਬਣੇ ਅਤੇ ਹੁਣ ਅੱਜ ਉਹਨਾਂ ਨੂੰ ਕੈਪਟਨ ਦੇ ਰੁਤੇ ‘ਤੇ ਤਰੱਕੀ ਮਿਲੀ ਹੈ।
ਸ਼ਿਲੌਂਗ ਵਿਖੇ ਮੇਜਰ ਜਰਨਲ ਬਿਕਰਮ ਸ਼ਰਮਾ ਵੱਲੋਂ ਰਮਨਦੀਪ ਸਿੰਘ ਨੂੰ ਕੈਪਟਨ ਦਾ ਰੈਂਕ ਸੌਂਪਿਆ ਗਿਆ। ਇਸ ਮੌਕੇ ‘ਤੇ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵੱਲੋਂ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਦੀਆਂ ਵਧਾਈਆਂ ਦਾ ਤਾਰ ਅਜੇ ਵੀ ਜਾਰੀ ਹੈ।
ਰਮਨਦੀਪ ਸਿੰਘ ਦੀ ਇਹ ਪ੍ਰਾਪਤੀ ਨਾ ਸਿਰਫ ਪਰਿਵਾਰ ਲਈ, ਸਗੋਂ ਪੂਰੇ ਮਾਨਸਾ ਜ਼ਿਲ੍ਹੇ ਲਈ ਮਾਣ ਦਾ ਮੌਕਾ ਹੈ।







