Homeਪੰਜਾਬ“ਨਾ ਹਿੰਦੂ ਰਾਸ਼ਟਰ, ਨਾ ਖਾਲਿਸਤਾਨ – ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ”-ਅਮਨ ਅਰੋੜਾ

“ਨਾ ਹਿੰਦੂ ਰਾਸ਼ਟਰ, ਨਾ ਖਾਲਿਸਤਾਨ – ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ”-ਅਮਨ ਅਰੋੜਾ

ਸ੍ਰੀ ਅਨੰਦਪੁਰ ਸਾਹਿਬ: 25 ਨਵੰਬਰ 2025 (ਰਾਜੇਸ਼ ਕੁਮਾਰ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ। ਇਸ ਇਤਿਹਾਸਕ ਸੈਸ਼ਨ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ਵਿੱਚ ਦੇਸ਼ ਦੀ ਏਕਤਾ ਅਤੇ ਭਾਈਚਾਰੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇਸ਼ ਨੂੰ ਵੰਡਣ ਲਈ ਨਹੀਂ, ਸਗੋਂ ਹਰ ਧਰਮ ਅਤੇ ਮਜ਼ਹਬ ਨੂੰ ਇੱਕ ਸੂਤ ਵਿੱਚ ਪਰੋਣ ਲਈ ਸੀ।

ਸਦਨ ਵਿੱਚ ਆਪਣਾ ਪੱਖ ਰੱਖਦਿਆਂ ਅਮਨ ਅਰੋੜਾ ਨੇ “ਨਾ ਹਿੰਦੂ ਰਾਸ਼ਟਰ, ਨਾ ਖਾਲਿਸਤਾਨ, ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ” ਨਾਅਰਾ ਲਗਾਇਆ ਅਤੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਗੱਲ ਦੀ ਨਿਸ਼ਾਨੀ ਹੈ ਕਿ ਸੱਚ ਅਤੇ ਇਨਸਾਫ ਲਈ ਦਿੱਤਾ ਗਿਆ ਬਲਿਦਾਨ ਕਿਸੇ ਇੱਕ ਧਰਮ ਲਈ ਨਹੀਂ, ਸਗੋਂ ਪੂਰੇ ਦੇਸ਼ ਦੀ ਅਖੰਡਤਾ ਅਤੇ ਵਿਵਿਧਤਾ ਲਈ ਸੀ।

ਦੂਜੇ ਧਰਮ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ

ਮੰਤਰੀ ਅਮਨ ਅਰੋੜਾ ਨੇ ਆਪਣੀ ਭਾਸ਼ਣ ਦੌਰਾਨ ਇਤਿਹਾਸਕ ਤੱਥ ਯਾਦ ਕਰਵਾਉਂਦੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖਤਾ ਦੀ ਸਭ ਤੋਂ ਵੱਡੀ ਅਤੇ ਵਿਲੱਖਣ ਕੁਰਬਾਨੀ ਹੈ, ਕਿਉਂਕਿ ਇਹ ਕਿਸੇ ਹੋਰ ਮਜ਼ਹਬ ਦੀ ਰੱਖਿਆ ਲਈ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਸੀਸ ਅਤੇ ਧੜ ਦਾ ਸਸਕਾਰ ਵੱਖ-ਵੱਖ ਥਾਵਾਂ ‘ਤੇ ਹੋਇਆ, ਪਰ ਉਨ੍ਹਾਂ ਨੇ ਦੇਸ਼ ਨੂੰ ਟੁੱਟਣ ਨਹੀਂ ਦਿੱਤਾ।

150 ਕਰੋੜ ਲੋਕਾਂ ਤੱਕ ਪੰਜਾਬ ਦਾ ਸੰਦੇਸ਼

ਵਿਸ਼ੇਸ਼ ਸੈਸ਼ਨ ਦੀ ਮਹੱਤਤਾ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਜਲਾਸ ਇਸ ਲਈ ਜ਼ਰੂਰੀ ਸੀ, ਤਾਂ ਜੋ ਪੰਜਾਬ ਦੇ 3 ਕਰੋੜ ਲੋਕ ਗੁਰੂ ਤੇਗ ਬਹਾਦਰ ਜੀ ਦਾ ਪਿਆਰ, ਏਕਤਾ ਅਤੇ ਆਪਸੀ ਭਰਾ ਚਾਰੇ ਦਾ ਸੰਦੇਸ਼ ਦੇਸ਼ ਦੇ 150 ਕਰੋੜ ਲੋਕਾਂ ਤੱਕ ਪਹੁੰਚਾ ਸਕਣ।

ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਅਸਲੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖੀਏ ਅਤੇ ਹਰ ਧਰਮ-ਮਜ਼ਹਬ ਦਾ ਸਤਕਾਰ ਕਰਦੇ ਹੋਏ ਦੇਸ਼ ਨੂੰ ਅੱਗੇ ਲੈ ਕੇ ਜਾਈਏ।

RELATED ARTICLES
- Advertisment -
Google search engine
Google search engine
Google search engine

Most Popular

Recent Comments