Homeਦੇਸ਼ਦੀਨਾ ਕਾਂਗੜ ਸਮਾਗਮ ‘ਚ ਸਿੱਖਾਂ ਖ਼ਿਲਾਫ਼ ਜ਼ੁਲਮਾਂ ਦੀ ਡਾਕੂਮੈਂਟਰੀ ਰਿਪੋਰਟ ਰਾਸ਼ਟਰਪਤੀ ਅਤੇ...

ਦੀਨਾ ਕਾਂਗੜ ਸਮਾਗਮ ‘ਚ ਸਿੱਖਾਂ ਖ਼ਿਲਾਫ਼ ਜ਼ੁਲਮਾਂ ਦੀ ਡਾਕੂਮੈਂਟਰੀ ਰਿਪੋਰਟ ਰਾਸ਼ਟਰਪਤੀ ਅਤੇ ਯੂਐਨ ਨੂੰ ਸੌਂਪੀ – ਇਮਾਨ ਸਿੰਘ ਮਾਨ

ਨਵੀਂ ਦਿੱਲੀ, 24 ਨਵੰਬਰ (ਛਤਰਪਾਲ ਸਿੰਘ): ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਦੀਨਾ ਕਾਂਗੜ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਵੱਡਾ ਇਕੱਠ ਅੱਜ ਇੱਕ ਇਤਿਹਾਸਕ ਕਦਮ ਵਿੱਚ ਬਦਲ ਗਿਆ। ਪਾਰਟੀ ਵੱਲੋਂ ਭਾਰਤ ਵਿੱਚ ਦਹਾਕਿਆਂ ਤੋਂ ਸਿੱਖਾਂ ਉੱਤੇ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਂ, ਫਰਜੀ ਐਨਕਾਊਂਟਰਾਂ, ਜ਼ਬਰਨ ਗੁਮਸ਼ੁਦਗੀਆਂ ਅਤੇ ਹੋਰ ਜ਼ੁਲਮਾਂ ਬਾਰੇ ਤਿਆਰ ਕੀਤੀ ਡਾਕੂਮੈਂਟਰੀ ਰਿਪੋਰਟ ਰਾਸ਼ਟਰਪਤੀ ਅਤੇ ਯੂਨਾਈਟਡ ਨੇਸ਼ਨਜ਼ (ਯੂਐਨ) ਨੂੰ ਸੌਂਪੀ ਗਈ।

ਇਹ ਰਿਪੋਰਟ ਸਿਰਫ਼ ਕਾਗਜ਼ੀ ਦਸਤਾਵੇਜ਼ ਨਹੀਂ, ਸਗੋਂ ਚੋਣਵੇਂ ਕੇਸਾਂ, ਗਵਾਹੀ ਬਿਆਨਾਂ, ਅਧਿਕਾਰਕ ਤੇ ਗੈਰ-ਅਧਿਕਾਰਕ ਰਿਕਾਰਡਾਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗਹਿਰੀ ਰਿਸਰਚ ‘ਤੇ ਆਧਾਰਿਤ ਹੈ। ਇਸ ਵਿੱਚ 1980 ਤੋਂ 2000 ਦੇ ਵਿਚਕਾਰ ਬੇਨਾਮ ਲਾਸ਼ਾਂ ਦੇ ਰਿਕਾਰਡ, ਪੁਲਿਸ ਸਟੇਸ਼ਨਾਂ ਦੇ ਅਣਪਬਲਿਸ਼ਡ ਡਾਟਾ ਅਤੇ ਉਹ ਦਰਦਨਾਕ ਮਾਮਲੇ ਸ਼ਾਮਲ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਦਹਾਕਿਆਂ ਤੋਂ ਦਬਾਇਆ ਗਿਆ।

ਰਿਪੋਰਟ ਸੌਂਪਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ, “ਇਹ ਡਾਕੂਮੈਂਟਰੀ ਸਿੱਖ ਕੌਮ ਦੇ ਜ਼ਖ਼ਮਾਂ ਦਾ ਜੀਵੰਤ ਸਬੂਤ ਹੈ। ਅਸੀਂ ਜੋ ਸੱਚਾਈ ਸੰਗਤ ਦੇ ਸਾਹਮਣੇ ਰੱਖੀ ਸੀ, ਉਹੀ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਮੰਚਾਂ ‘ਤੇ ਪਹੁੰਚ ਗਈ ਹੈ। ਸੰਗਤ ਨਾਲ ਕੀਤਾ ਵਾਅਦਾ ਅੱਜ ਪੂਰਾ ਹੋਇਆ ਹੈ।”

ਉਨ੍ਹਾਂ ਨੇ ਦੱਸਿਆ ਕਿ ਇਹ ਰਿਪੋਰਟ ਅੰਤਰਰਾਸ਼ਟਰੀ ਮੰਚਾਂ ‘ਤੇ ਸਿੱਖਾਂ ਖ਼ਿਲਾਫ਼ ਹੋਏ ਦਬੇ-ਛੁਪੇ ਜ਼ੁਲਮਾਂ ਨੂੰ ਉਜਾਗਰ ਕਰੇਗੀ ਅਤੇ ਨਿਆਂ ਦੀ ਲੜਾਈ ਹੁਣ ਵਿਸ਼ਵ ਪੱਧਰ ‘ਤੇ ਜਾਰੀ ਰਹੇਗੀ।

ਇਮਾਨ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਸਿੱਖ ਕੌਮ ਦੇ ਅਧਿਕਾਰਾਂ, ਸੁਰੱਖਿਆ ਅਤੇ ਨਿਆਂ ਲਈ ਅਗਾਂਹ ਲੜਦਾ ਰਿਹਾ ਹੈ ਅਤੇ ਇਹ ਕਦਮ ਇਸ ਜ਼ੁਲਮ ਦੇ ਕਾਲੇ ਅਧਿਆਇ ਨੂੰ ਦੁਨਿਆ ਸਾਹਮਣੇ ਰੱਖਣ ਵੱਲ ਇੱਕ ਵੱਡਾ ਇਤਿਹਾਸਕ ਪੜਾਵ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments