ਕੁਰੁਕਸ਼ੇਤਰ (ਜ੍ਯੋਤਿਸਰ): (ਛਤਰਪਾਲ ਸਿੰਘ) ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਅੱਜ ਜ੍ਯੋਤਿਸਰ, ਕੁਰੁਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੋ ਰਹੀਆਂ ਤਿਆਰੀਆਂ ਦਾ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ।

ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਕਿ ਸਮਾਗਮ ਧਾਰਮਿਕ ਮਹਿਮਾ ਤੇ ਸ਼ਾਨ ਦੇ ਅਨੁਸਾਰ ਸੁਚਾਰੂ ਤਰੀਕੇ ਨਾਲ ਹੋਵੇ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ, ਧਰਮਕ ਆਜ਼ਾਦੀ ਅਤੇ ਸੱਚ ਦੀ ਰੱਖਿਆ ਦੀ ਅਦੁੱਤੀ ਮਿਸਾਲ ਹੈ ਅਤੇ ਇਸ ਇਤਿਹਾਸਕ ਸਮੇਂ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।







