Homeਪਟਿਆਲਾ ਅਪਡੇਟਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ “ਵੀਰ ਮਿਲਾਪ ਟੀਮ”...

ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ “ਵੀਰ ਮਿਲਾਪ ਟੀਮ” ਪਟਿਆਲਾ ਪਹੁੰਚੀ

ਪਟਿਆਲਾ, 24 ਨਵੰਬਰ 2025 (ਜਗਜੀਤ ਸਿੰਘ): ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੀ “ਨਿਰੰਤਰ ਮਿਲਾਪ ਟੀਮ” ਅੱਜ ਪਟਿਆਲਾ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ‘ਤੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨਾਲ ਰੂਬਰੂ ਹੋਈ। ਇਹ ਟੀਮ ਰਾਸ਼ਟਰੀ ਪੱਧਰ ‘ਤੇ ਚੱਲ ਰਹੇ “ਮਿਸ਼ਨ ਨਿਰੰਤਰ ਮਿਲਾਪ” ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਦਾ ਉਦੇਸ਼ ਸਾਬਕਾ ਫੌਜੀਆਂ ਦੇ ਪੈਨਸ਼ਨ ਅਤੇ ਭਲਾਈ ਸੰਬੰਧੀ ਮੁੱਦਿਆਂ ਨੂੰ ਘਰੇ-ਘਰ ਤੱਕ ਪਹੁੰਚ ਕੇ ਹੱਲ ਕਰਨਾ ਹੈ।

ਜ਼ਿਲ੍ਹਾ ਸੈਨਿਕ ਭਲਾਈ ਅਧਿਕਾਰੀ ਕਮਾਂਡਰ ਬਲਜਿੰਦਰ ਵਿਰਕ (ਰਿਟਾ) ਨੇ ਦੱਸਿਆ ਕਿ ਇਸ ਮਿਸ਼ਨ ਨੂੰ ਲੈਫਟੀਨੈਂਟ ਜਨਰਲ ਪੀ.ਐਸ. ਸ਼ੇਖਾਵਤ, ਪੀਵੀਐਸਐਮ, ਏਵੀਐਸਐਮ, ਐਸਐਮ ਅਤੇ ਕਰਨਲ, ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤਾ ਗਿਆ। ਟੀਮ ਨੂੰ ਅਹਿਮਦਨਗਰ ਸਥਿਤ ਮਕੈਨਾਈਜ਼ਡ ਇਨਫੈਂਟਰੀ ਸੈਂਟਰ ਅਤੇ ਸਕੂਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਅਤੇ 24 ਨਵੰਬਰ ਨੂੰ ਪਟਿਆਲਾ ਪਹੁੰਚੀ।

ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੇ ਰਿਕਾਰਡ ਦਫ਼ਤਰ ਦੇ ਪ੍ਰਤੀਨਿਧੀਆਂ ਨੇ ਸਾਬਕਾ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੱਖ-ਵੱਖ ਪੈਨਸ਼ਨ ਅਤੇ ਵੈਲਫੇਅਰ ਸੰਬੰਧੀ ਮੁੱਦਿਆਂ ‘ਤੇ ਬੈਠਕ ਕੀਤੀ। ਬ੍ਰਿਗੇਡੀਅਰ ਪੀ. ਸੁਨੀਲ ਕੁਮਾਰ, ਐਸਐਮ, ਸੈਂਟਰ ਕਮਾਂਡੈਂਟ, ਅਤੇ ਲੈਫਟੀਨੈਂਟ ਕਰਨਲ ਅਸ਼ੋਕ ਕੁਮਾਰ, ਮੁੱਖ ਰਿਕਾਰਡ ਅਧਿਕਾਰੀ ਦੀ ਅਗਵਾਈ ਹੇਠ, ਇਹ ਟੀਮ ਦੇਸ਼ ਭਰ ਦੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ।

ਟੀਮ ਦਾ ਮਕਸਦ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀਆਂ ਚਿੰਤਾਵਾਂ ਨੂੰ ਜ਼ਮੀਨੀ ਪੱਧਰ ‘ਤੇ ਸੁਣਨਾ, ਰਾਹ-ਨਿਰਦੇਸ਼ ਦੇਣਾ ਅਤੇ ਸੰਭਵ ਤੌਰ ‘ਤੇ ਤੁਰੰਤ ਹੱਲ ਪ੍ਰਦਾਨ ਕਰਨਾ ਹੈ। ਦੌਰੇ ਦੌਰਾਨ ਕਈ ਸਾਬਕਾ ਫੌਜੀਆਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ ਅਤੇ ਟੀਮ ਨੇ ਉਨ੍ਹਾਂ ਦਾ ਤਤਕਾਲ ਨਜਰਾ ਲੈ ਕੇ ਜ਼ਰੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments