Homeਪੰਜਾਬਫ਼ਿਰੋਜ਼ਪੁਰ ਨਵੀਨ ਅਰੋੜਾ ਸ਼ੂਟਆਉਟ ਕਾਂਡ: ਜਾਂਚ ਦੀ ਪਹੁੰਚ ਲੁਧਿਆਣਾ ਤੱਕ, ਸ਼ੱਕੀ ਔਰਤ...

ਫ਼ਿਰੋਜ਼ਪੁਰ ਨਵੀਨ ਅਰੋੜਾ ਸ਼ੂਟਆਉਟ ਕਾਂਡ: ਜਾਂਚ ਦੀ ਪਹੁੰਚ ਲੁਧਿਆਣਾ ਤੱਕ, ਸ਼ੱਕੀ ਔਰਤ ਭਾਵਨਾ ਗ੍ਰਿਫ਼ਤਾਰ

ਫ਼ਿਰੋਜ਼ਪੁਰ 23 ਨਵੰਬਰ, 2025 (ਜਗਦੇਵ ਰੰਚਨਾਂ):  ਆਰ.ਐਸ.ਐਸ. ਆਗੂ ਦੇ ਪੋਤੇ ਨਵੀਨ ਅਰੋੜਾ ਦੀ ਮੋਚੀ ਬਜ਼ਾਰ ‘ਚ ਹੋਈ ਹੱਤਿਆ ਨਾਲ ਜੁੜੇ ਮਾਮਲੇ ਨੇ ਨਵੀਂ ਦਿਸ਼ਾ ਫੜ ਲਈ ਹੈ। ਕਤਲ ਕਾਂਡ ਦੇ ਹਰ ਦਿਨ ਨਵੇਂ ਸੁਰਾਗ਼ ਸਾਹਮਣੇ ਆ ਰਹੇ ਹਨ, ਜਿਸ ਨਾਲ ਇਸ ਸਾਜ਼ਿਸ਼ ਦੇ ਹੋਰ ਗਹਿਰੇ ਤਾਰ ਜੁੜਦੇ ਨਜ਼ਰ ਆ ਰਹੇ ਹਨ।

ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਹਾਲਾਂਕਿ ਕਤਲ ਦੀ ਮੁੱਖ ਯੋਜਨਾ ਜਤਿਨ ਕਾਲੀ ਵਲੋਂ ਬਣਾਈ ਗਈ ਸੀ, ਪਰ ਸ਼ੂਟਰਾਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ‘ਸੇਫ਼ ਐਸਕੇਪ’ ਦੇਣਾ ਅਤੇ ਉਨ੍ਹਾਂ ਦੀ ਮੂਵਮੈਂਟ ਨੂੰ ਮੈਨੇਜ ਕਰਨਾ ਇੱਕ ਸੋਚੇ-ਸਮਝੇ ਗਿਰੋਹ ਦੀ ਕਾਰਗੁਜ਼ਾਰੀ ਵਾਂਗ ਦਿਖਾਈ ਦੇ ਰਿਹਾ ਹੈ। ਜਲੰਧਰ ਤੋਂ ਸ਼ੂਟਰ ਦੀ ਐਂਟਰੀ ਅਤੇ ਲੁਧਿਆਣਾ ਸਮੇਤ ਕਈ ਥਾਵਾਂ ਉੱਤੇ ਉਨ੍ਹਾਂ ਦੇ ਠਿਕਾਣੇ ਬਣਾਉਣਾ ਪੁਲਿਸ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ।

ਪੁਲਿਸ ਜਤਿਨ ਕਾਲੀ, ਕਨਵ ਅਤੇ ਹਰਸ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਪਰ ਜਾਂਚ ਦੀ ਦਿਸ਼ਾ ਹੁਣ ਲੁਧਿਆਣਾ ਤੱਕ ਵਧ ਗਈ ਹੈ। ਫ਼ਿਰੋਜ਼ਪੁਰ ਪੁਲਿਸ ਨੂੰ ਪਤਾ ਲੱਗਾ ਹੈ ਕਿ ਵਾਰਦਾਤ ਵਿੱਚ ਸ਼ਾਮਲ ਸ਼ੂਟਰ ਨਛੱਤਰ ਘਟਨਾ ਮਗਰੋਂ ਲੁਧਿਆਣਾ ਦੀ ਇੱਕ ਔਰਤ ਭਾਵਨਾ ਕੋਲ ਰੁਕਿਆ ਸੀ।

ਭਾਵਨਾ, ਪੁੱਤਰੀ ਅਸ਼ੋਕ ਕੁਮਾਰ, ਵਾਸੀ ਟਿੱਬਾ ਰੋਡ ਲੁਧਿਆਣਾ, ਉੱਤੇ ਨਛੱਤਰ ਨੂੰ ਪਨਾਹ ਦੇਣ ਦਾ ਦੋਸ਼ ਹੈ। ਪੁਲਿਸ ਦੇ ਅਨੁਸਾਰ ਨਛੱਤਰ ਉਸਦੇ ਘਰੋਂ ਭੱਜ ਚੁੱਕਾ ਹੈ, ਪਰ ਭਾਵਨਾ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵਨਾ ਤੋਂ ਚੱਲ ਰਹੀ ਪੁੱਛਗਿੱਛ ਵਿੱਚ ਹੋਰ ਵੀ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ, ਜੋ ਇਸ ਪੂਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments