Homeਪੰਜਾਬਚੰਡੀਗੜ੍ਹ ਬਿੱਲ ‘ਤੇ ਕੇਂਦਰ ਦੀ ਵਾਪਸੀ, ਮਾਨ ਨੇ ਕਿਹਾ—ਪੰਜਾਬ ਦੀ ਆਵਾਜ਼ ਦਾ...

ਚੰਡੀਗੜ੍ਹ ਬਿੱਲ ‘ਤੇ ਕੇਂਦਰ ਦੀ ਵਾਪਸੀ, ਮਾਨ ਨੇ ਕਿਹਾ—ਪੰਜਾਬ ਦੀ ਆਵਾਜ਼ ਦਾ ਸਨਮਾਨ

ਚੰਡੀਗੜ੍ਹ: 23 ਨਵੰਬਰ  (ਛਤਰਪਾਲ ਸਿੰਘ) : ਚੰਡੀਗੜ੍ਹ ਨਾਲ ਸਬੰਧਤ ਬਿੱਲ ਨੂੰ ਸੰਸਦ ਵਿੱਚ ਲਿਆਉਣ ਬਾਰੇ ਚੱਲ ਰਹੀਆਂ ਚਰਚਾਵਾਂ ‘ਤੇ ਲੱਗਾਮ ਲਗਾਉਂਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਦ ਰੁੱਤ ਸੈਸ਼ਨ ਵਿੱਚ ਅਜਿਹਾ ਕੋਈ ਬਿੱਲ ਪੇਸ਼ ਨਹੀਂ ਕੀਤਾ ਜਾ ਰਿਹਾ। ਇਸ ਫ਼ੈਸਲੇ ਨਾਲ, ਬੀਤੇ ਦਿਨ ਗਰਮਾਈ ਪੰਜਾਬੀ ਸਿਆਸਤ ਵਿੱਚ ਠੰਡਕ ਆ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਫ਼ੈਸਲੇ ‘ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਚੰਡੀਗੜ੍ਹ ਬਿੱਲ ਵਾਪਸ ਲੈਣਾ ਇੱਕ ਸਤਿਕਾਰਯੋਗ ਕਦਮ ਹੈ ਅਤੇ ਇਹ ਉਮੀਦ ਵੀ ਜਤਾਈ ਕਿ ਭਵਿੱਖ ਵਿੱਚ ਪੰਜਾਬ ਨਾਲ ਜੁੜੇ ਕਿਸੇ ਵੀ ਵੱਡੇ ਫ਼ੈਸਲੇ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸਲਾਹ ਕੀਤੀ ਜਾਵੇਗੀ।

ਮਾਨ ਨੇ ਟਵੀਟ ਕਰਦੇ ਹੋਏ ਕਿਹਾ, “ਮੈਨੂੰ ਖੁਸ਼ੀ ਹੈ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਬਿੱਲ ਵਾਪਸ ਲੈਣ ਅਤੇ ਇਸਨੂੰ ਸੰਸਦ ਵਿੱਚ ਨਾ ਲਿਆਂਦਿਆਂ ਦਾ ਫ਼ੈਸਲਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਅਗਲੇ ਸਮੇਂ ਵਿੱਚ ਪੰਜਾਬ ਨਾਲ ਸੰਬੰਧਤ ਕੋਈ ਵੀ ਫ਼ੈਸਲਾ ਪੰਜਾਬ ਦੇ ਲੋਕਾਂ ਨਾਲ ਸਲਾਹ ਕੀਤੇ ਬਿਨਾਂ ਨਹੀਂ ਲਿਆ ਜਾਵੇਗਾ।”

 

RELATED ARTICLES
- Advertisment -
Google search engine
Google search engine
Google search engine

Most Popular

Recent Comments