Homeਪੰਜਾਬਹਾਂਸੀ ਦੇ ਕੇਐਫ਼ਸੀ ਰੈਸਟੋਰੈਂਟ ਨੂੰ ਬੰਬ ਦੀ ਧਮਕੀ, ਪੁਲਿਸ ਹਾਈ ਅਲਰਟ ‘ਤੇ

ਹਾਂਸੀ ਦੇ ਕੇਐਫ਼ਸੀ ਰੈਸਟੋਰੈਂਟ ਨੂੰ ਬੰਬ ਦੀ ਧਮਕੀ, ਪੁਲਿਸ ਹਾਈ ਅਲਰਟ ‘ਤੇ

ਹਰਿਆਣਾ, ਹਿਸਾਰ/ਹਾਂਸੀ 23 ਨਵੰਬਰ, 2025 (ਛਤਰਪਾਲ ਸਿੰਘ):  ਹਿਸਾਰ ਦੇ ਹਾਂਸੀ ਸ਼ਹਿਰ ਵਿੱਚ ਰਾਮਾਇਣ ਟੋਲ ਪਲਾਜ਼ਾ ਨੇੜੇ ਸਥਿਤ ਇੱਕ ਕੇਐਫ਼ਸੀ ਰੈਸਟੋਰੈਂਟ ਨੂੰ ਉਡਾਉਣ ਦੀ ਮਿਲੀ ਧਮਕੀ ਨਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਹੋ ਗਈਆਂ। ਪੁਲਿਸ ਹੈੱਡਕੁਆਰਟਰ ਨੂੰ ਇੱਕ ਅਣਪਛਾਤੇ ਵਿਅਕਤੀ ਵਲੋਂ ਫ਼ੋਨ ਕਰਕੇ ਰੈਸਟੋਰੈਂਟ ਬਾਰੇ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ।

ਸ਼ੁਰੂਆਤੀ ਤਕਨੀਕੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਾਲ ਕਰਨ ਵਾਲੇ ਦੀ ਲੋਕੇਸ਼ਨ ਸੋਨੀਪਤ ਖੇਤਰ ਤੋਂ ਟਰੇਸ ਹੋਈ ਹੈ, ਜਦੋਂ ਕਿ ਕਾਲ ‘ਤੇ ਦਰਜ ਫੋਨ ਨੰਬਰ ਬਰਵਾਲਾ ਇਲਾਕੇ ਨਾਲ ਸੰਬੰਧਿਤ ਹੈ। ਇਸ ਅਸਮੰਜਸ ਨੇ ਪੁਲਿਸ ਨੂੰ ਹੋਰ ਵੀ ਸਾਵਧਾਨ ਕਰ ਦਿੱਤਾ ਹੈ।

ਕਾਲ ਮਜ਼ਾਕ ਵੀ ਹੋ ਸਕਦੀ, ਪਰ ਸਾਵਧਾਨੀ ਲਾਜ਼ਮੀ: ਐਸ.ਪੀ. ਅਮਿਤ ਯਸ਼ਵਰਧਨ

ਹਾਂਸੀ ਦੇ ਐਸ.ਪੀ. ਅਮਿਤ ਯਸ਼ਵਰਧਨ ਨੇ ਕਿਹਾ ਕਿ ਪੁਲਿਸ ਵਲੋਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਾਲ ਵਿੱਚ ਨਿਸ਼ਾਨਾ ਬਣਾਇਆ ਗਿਆ ਸਹੀ ਕੇਐਫ਼ਸੀ ਆਊਟਲੈਟ ਕਿਹੜਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਭਾਵਨਾ ਹੈ ਕਿ ਕਾਲ ਮਜ਼ਾਕ ‘ਚ ਕੀਤੀ ਗਈ ਹੋਵੇ, ਪਰ ਪੁਲਿਸ ਇਸਨੂੰ ਕਿਸੇ ਵੀ ਤੌਰ ‘ਤੇ ਹਲਕੇ ਵਿੱਚ ਨਹੀਂ ਲੈ ਰਹੀ। ਸਾਰੇ ਸੁਰੱਖਿਆ ਮਾਪਦੰਡ ਸਖ਼ਤੀ ਨਾਲ ਅਪਣਾਏ ਜਾ ਰਹੇ ਹਨ।

ਸੁਰੱਖਿਆ ਵਧੀ, ਸਾਈਬਰ ਸੈੱਲ ਸਰਗਰਮ

ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਟੀਮਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਅਤੇ ਰੈਸਟੋਰੈਂਟ ਸਮੇਤ ਨਜ਼ਦੀਕੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ। ਸਾਈਬਰ ਸੈੱਲ ਨੂੰ ਐਕਟਿਵ ਕਰਕੇ ਕਾਲ ਦੇ ਤਕਨੀਕੀ ਪੱਖਾਂ ਦੀ ਡਿਟੇਲਡ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਧਮਕੀ ਦੇਣ ਵਾਲੇ ਦੀ ਸਹੀ ਪਛਾਣ ਅਤੇ ਸਥਿਤੀ ਦਾ ਪਤਾ ਲੱਗ ਸਕੇ।

ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ

ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਜਾਣਕਾਰੀ ਨੂੰ ਤੁਰੰਤ ਪੁਲਿਸ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ, ਜਨਤਾ ਦੇ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੀਆਂ ਗੰਭੀਰ ਸਥਿਤੀਆਂ ਨੂੰ ਰੋਕਿਆ ਜਾ ਸਕਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments