Homeਪਟਿਆਲਾ ਅਪਡੇਟਸ਼ਹਿਰ ਵਿੱਚ ਸਿਵਲ ਕੰਮਾਂ ਦੀ ਗੁਣਵੱਤਾ ਦੀ ਹੋਵੇਗੀ ਥਰਡ ਪਾਰਟੀ ਆਡਿਟ —...

ਸ਼ਹਿਰ ਵਿੱਚ ਸਿਵਲ ਕੰਮਾਂ ਦੀ ਗੁਣਵੱਤਾ ਦੀ ਹੋਵੇਗੀ ਥਰਡ ਪਾਰਟੀ ਆਡਿਟ — ਮੇਅਰ ਕੁੰਦਨ ਗੋਗੀਆ

ਪਟਿਆਲਾ, 20 ਨਵੰਬਰ (ਜਤਿੰਦਰ ਗਰਗ) : ਪਟਿਆਲਾ ਸ਼ਹਿਰ ਵਿੱਚ ਚੱਲ ਰਹੇ ਵੱਖ–ਵੱਖ ਸਿਵਲ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਹੋਰ ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨੇ ਅੱਜ ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਵੇਬ ਕੋਸ ਕੰਪਨੀ ਦੇ ਨੁਮਾਇੰਦਿਆਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਮੇਅਰ ਨੇ ਸਪਸ਼ਟ ਕੀਤਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹੋ ਰਹੇ ਸਾਰੇ ਸਿਵਲ ਕੰਮਾਂ ਦੀ ਥਰਡ ਪਾਰਟੀ ਆਡਿਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਤਾਂ ਜੋ ਕੰਮ ਦੀ ਗੁਣਵੱਤਾ, ਟੈਕਨੀਕਲ ਮਿਆਰ ਅਤੇ ਸਰਕਾਰੀ ਖਰਚੇ ਦੀ ਸਹੀ ਵਰਤੋਂ ਦੀ ਪੁਸ਼ਟੀ ਹੋ ਸਕੇ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦਾ ਮੁੱਖ ਮਕਸਦ ਹੈ ਕਿ ਪਟਿਆਲਾ ਸ਼ਹਿਰ ਵਿੱਚ ਹੋ ਰਹੇ ਕੰਮ ਗੁਣਵੱਤਾ ਦੇ ਸਭ ਮਿਆਰਾਂ ’ਤੇ ਪੂਰੇ ਉਤਰਣ। ਕਈ ਥਾਵਾਂ ਤੋਂ ਲੋਕਾਂ ਵੱਲੋਂ ਸੜਕਾਂ, ਗਲੀਆਂ, ਨਿਕਾਸੀ ਪ੍ਰਣਾਲੀ ਅਤੇ ਹੋਰ ਸਿਵਲ ਕੰਮਾਂ ਬਾਰੇ ਗੁਣਵੱਤਾ ਸਬੰਧੀ ਸ਼ਿਕਾਇਤਾਂ ਵੀ ਆ ਰਹੀਆਂ ਸਨ, ਜਿਸਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਆਮ ਜਨਤਾ ਆਪਣਾ ਕੀਮਤੀ ਟੈਕਸ ਅਦਾ ਕਰਦੀ ਹੈ, ਤਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਕਿ ਉਸ ਪੈਸੇ ਦੀ ਵਰਤੋਂ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇ। ਥਰਡ ਪਾਰਟੀ ਆਡਿਟ ਨਾਲ ਇਹ ਯਕੀਨੀ ਬਣੇਗਾ ਕਿ ਕੋਈ ਵੀ ਕੰਮ ਮਨਮਰਜ਼ੀ ਨਾਲ ਜਾਂ ਘੱਟ ਗੁਣਵੱਤਾ ਨਾਲ ਨਹੀਂ ਕੀਤਾ ਜਾਵੇਗਾ।

ਮੇਅਰ ਨੇ ਦੱਸਿਆ ਕਿ ਨਗਰ ਨਿਗਮ ਜਲਦੀ ਹੀ ਥਰਡ ਪਾਰਟੀ ਆਡਿਟ ਲਈ ਟੈਂਡਰ ਜਾਰੀ ਕਰੇਗਾ, ਜਿਸ ਵਿੱਚ ਉਹ ਕੰਪਨੀਆਂ ਸ਼ਾਮਲ ਹੋਣਗੀਆਂ ਜੋ ਤਜਰਬੇਕਾਰ, ਤਕਨੀਕੀ ਤੌਰ ’ਤੇ ਯੋਗ ਅਤੇ ਸਰਕਾਰੀ ਕੰਮਾਂ ਵਿੱਚ ਆਡਿਟ ਕਰਨ ਦੀ ਮਾਹਰ ਹਨ। ਇਹ ਆਡਿਟ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਸਾਈਟ ਦੌਰਿਆਂ, ਮਟੀਰੀਅਲ ਚੈਕ, ਕੰਸਟ੍ਰਕਸ਼ਨ ਮਿਆਰ ਅਤੇ ਤਕਨੀਕੀ ਨਿਰਦੇਸ਼ਾਂ ਅਨੁਸਾਰ ਹੋਣਗੇ।

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਵੀ ਯਕੀਨ ਦਿਵਾਇਆ ਕਿ ਨਗਰ ਨਿਗਮ ਵੱਲੋਂ ਇਹ ਕਦਮ ਸ਼ਹਿਰ ਦੇ ਵਿਕਾਸ ਨੂੰ ਹੋਰ ਮਜ਼ਬੂਤੀ ਦੇਵੇਗਾ ਅਤੇ ਭਵਿੱਖ ਵਿੱਚ ਗੁਣਵੱਤਾ ਸਬੰਧੀ ਕਿਸੇ ਵੀ ਗੜਬੜ ਨੂੰ ਰੂਕਣ ਵਿੱਚ ਮਦਦਗਾਰ ਹੋਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments