ਚੰਡੀਗੜ੍ਹ, (ਛਤਰਪਾਲ ਸਿੰਘ): ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦੂਰਦਰਸ਼ੀ ਉਦਯੋਗਿਕ ਨੀਤੀਆਂ ਦੇ ਨਤੀਜੇ ਵਜੋਂ ਟ੍ਰਾਈਡੈਂਟ ਗਰੁੱਪ ਵੱਲੋਂ ਪੰਜਾਬ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਬਰਨਾਲਾ ਵਿੱਚ ਟੈਰੀ ਟਾਵਲ ਉਤਪਾਦਨ ਅਤੇ ਕਾਗਜ਼ ਉਦਯੋਗ ਦੇ ਅਧੁਨਕੀਕਰਨ ਲਈ 1500 ਕਰੋੜ ਅਤੇ ਮੋਹਾਲੀ ਵਿੱਚ ਕਾਰਪੋਰੇਟ ਦਫ਼ਤਰ ਅਤੇ ਹੁਨਰ ਵਿਕਾਸ ਕੇਂਦਰ ਲਈ 500 ਕਰੋੜ ਰੁਪਏ ਨਿਵੇਸ਼ ਕੀਤੇ ਜਾਣਗੇ।
ਇਸ ਨਿਵੇਸ਼ ਨਾਲ 2000 ਸੈਮੀ-ਸਕਿਲਡ ਪੇਂਡੂ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਕੰਪਨੀ ਉਤਪਾਦਨ ਸਮਰੱਥਾ ਅਤੇ ਤਕਨੀਕੀ ਸੁਧਾਰ ’ਤੇ ਫੋਕਸ ਕਰਕੇ ਆਪਣੇ ਕਾਰੋਬਾਰ ਦਾ ਵਾਧਾ ਕਰ ਰਹੀ ਹੈ।
