Home ਸਪੋਰਟਸ ਵਿਸ਼ਵ ਮੁੱਕੇਬਾਜ਼ੀ ਕੱਪ ‘ਚ ਸਵੀਟੀ ਬੂਰਾ ਨੇ ਜਿੱਤਿਆ ਕਾਂਸੀ ਦਾ ਤਗਮਾ

ਵਿਸ਼ਵ ਮੁੱਕੇਬਾਜ਼ੀ ਕੱਪ ‘ਚ ਸਵੀਟੀ ਬੂਰਾ ਨੇ ਜਿੱਤਿਆ ਕਾਂਸੀ ਦਾ ਤਗਮਾ

0

ਹਿਸਾਰ, (ਜਗਜੀਤ ਸਿੰਘ) : ਅੰਤਰਰਾਸ਼ਟਰੀ ਮੁੱਕੇਬਾਜ਼ ਸਵੀਟੀ ਬੂਰਾ (75 ਕਿਲੋਗ੍ਰਾਮ) ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਸੈਮੀਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਦਾ ਸਾਹਮਣਾ ਆਸਟ੍ਰੇਲੀਆ ਦੀ ਐਮਾ-ਸੂ ਗ੍ਰੇਟਰੀ ਨਾਲ ਹੋਇਆ, ਜਿੱਥੇ ਤਗੜੇ ਟੱਕਰ ਵਾਲੇ ਮੁਕਾਬਲੇ ਵਿੱਚ ਸਵੀਟੀ 4-0 ਨਾਲ ਹਾਰ ਗਈਆਂ ਅਤੇ ਟੂਰਨਾਮੈਂਟ ‘ਚ ਉਨ੍ਹਾਂ ਦੀ ਮੁਹਿੰਮ ਕਾਂਸੀ ਦੇ ਤਗਮੇ ਨਾਲ ਖਤਮ ਹੋਈ।

ਸਵੀਟੀ ਬੂਰਾ ਨੇ ਆਪਣੇ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਨਾਲ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਭਾਰਤੀ ਮੁੱਕੇਬਾਜ਼ੀ ਦੀ ਮਜ਼ਬੂਤ ਨੁਮਾਇੰਦਗੀ ਕਰ ਰਹੀਆਂ ਹਨ। ਘਿਰਾਈ ਪਿੰਡ ਨਾਲ ਸਬੰਧਤ ਸਵੀਟੀ ਇਸ ਤੋਂ ਪਹਿਲਾਂ ਵੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀਆਂ ਹਨ।

ਲਗਭਗ ਪੰਜ ਮਹੀਨੇ ਪਹਿਲਾਂ ਸਵੀਟੀ ਨੇ ਹੈਦਰਾਬਾਦ ਵਿੱਚ ਆਯੋਜਿਤ ਅੰਤਰਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਰੇਲਵੇ ਦੀ ਅਲਫੀਆ ਪਠਾਨ ਨੂੰ 5-0 ਨਾਲ ਹਰਾਕੇ ਸੋਨੇ ਦਾ ਤਗਮਾ ਜਿੱਤਿਆ ਸੀ, ਜਿਸ ਨਾਲ ਉਨ੍ਹਾਂ ਦੇ ਕਰੀਅਰ ਵਿੱਚ ਵੱਡਾ ਉਛਾਲ ਆਇਆ।

ਨਿੱਜੀ ਵਿਵਾਦ ਵੀ ਰਹੇ ਸੁਰਖੀਆਂ ਵਿੱਚ

ਕੁਝ ਮਹੀਨੇ ਪਹਿਲਾਂ ਸਵੀਟੀ ਬੂਰਾ ਅਤੇ ਕਬੱਡੀ ਖਿਡਾਰੀ ਦੀਪਕ ਹੁੱਡਾ ਵਿਚਕਾਰ ਗੰਭੀਰ ਵਿਵਾਦ ਵੀ ਸੁਰਖੀਆਂ ਵਿੱਚ ਆਇਆ ਸੀ। ਦੋਹਾਂ ਵੱਲੋਂ ਇੱਕ ਦੂਜੇ ‘ਤੇ ਦੋਸ਼ ਲਗਾਉਣ ਤੋਂ ਬਾਅਦ ਹਿਸਾਰ ਪੁਲਿਸ ਸਟੇਸ਼ਨ ਵਿੱਚ ਵੀਡੀਓ ਸਾਹਮਣੇ ਆਇਆ ਸੀ। ਇਸ ਸਭ ਦੇ ਬਾਵਜੂਦ, ਸਵੀਟੀ ਨੇ ਆਪਣੇ ਖੇਡ ਪ੍ਰਦਰਸ਼ਨ ‘ਚ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਟੂਰਨਾਮੈਂਟਾਂ ਵਿੱਚ ਦੇਸ਼ ਦਾ ਮਾਣ ਵਧਾਉਂਦੀਆਂ ਰਹੀਆਂ।

Exit mobile version