ਜ਼ੀਰਕਪੁਰ, 20 ਨਵੰਬਰ (ਰਾਜੇਸ਼ ਕੁਮਾਰ): ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਚੰਡੀਗੜ੍ਹ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜ਼ੀਰਕਪੁਰ ਵਿੱਚ ਇੱਕ ਵੱਡਾ ਡਰੱਗ ਰੈਕਟ ਬੇਨਕਾਬ ਕੀਤਾ ਹੈ। ਟੀਮ ਨੇ ਏਅਰਪੋਰਟ ਰੋਡ ’ਤੇ ਇੱਕ ਟਰੱਕ ਨੂੰ ਰੋਕਿਆ ਅਤੇ ਇਸ ਵਿੱਚੋਂ 5 ਲੱਖ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ। ਕਾਰਵਾਈ ਦੌਰਾਨ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੇਹਰਾਦੂਨ ਤੋਂ ਅੰਮ੍ਰਿਤਸਰ ਤੱਕ ਹੋ ਰਿਹਾ ਸੀ ਸਮਾਨ ਦੀ ਸਮੱਗਲੀ
ਪਹਿਲੀ ਜਾਣਕਾਰੀ ਮੁਤਾਬਕ, ਟਰੱਕ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਵਾਲਾ ਸੀ ਅਤੇ ਨਸ਼ੀਲੇ ਪਦਾਰਥਾਂ ਨੂੰ ਦੇਹਰਾਦੂਨ ਤੋਂ ਅੰਮ੍ਰਿਤਸਰ ਪਹੁੰਚਾਇਆ ਜਾ ਰਿਹਾ ਸੀ। ਐਨਸੀਬੀ ਨੇ ਜ਼ੀਰਕਪੁਰ ਦੇ ਏਅਰਪੋਰਟ ਰੋਡ ’ਤੇ ਇੱਕ ਢਾਬੇ ਨੇੜੇ ਜਾਲ ਵਿਛਾ ਕੇ ਟਰੱਕ ਨੂੰ ਕਾਬੂ ਕੀਤਾ।
ਟ੍ਰਾਮਾਡੋਲ ਦੀ ਵੱਡੀ ਖੇਪ, ਕੀਮਤ ਲੱਖਾਂ ਵਿੱਚ
ਐਨਸੀਬੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਦਵਾਈ ਟ੍ਰਾਮਾਡੋਲ ਹੈ, ਜੋ ਸਰਕਾਰੀ ਪੱਧਰ ’ਤੇ ਸਖ਼ਤ ਪਾਬੰਦੀਸ਼ੁਦਾ ਹੈ। ਜ਼ਬਤ ਕੀਤੀਆਂ ਗਈਆਂ 5 ਲੱਖ ਗੋਲੀਆਂ ਦੀ ਕੀਮਤ ਲੱਖਾਂ ਰੁਪਏ ਅੰਦਾਜ਼ੀ ਲੱਗੀ ਜਾ ਰਹੀ ਹੈ।
ਮਾਸਟਰਮਾਈਂਡ ਦੀ ਤਲਾਸ਼ ਜਾਰੀ
ਐਨਸੀਬੀ ਅਧਿਕਾਰੀਆਂ ਡਰਾਈਵਰ ਤੋਂ ਪੁੱਛਗਿੱਛ ਕਰ ਰਹੇ ਹਨ, ਤਾਂ ਜੋ ਸਮੱਗਲੀ ਦੇ ਪਿੱਛੇ ਦੇ ਗੈਂਗ ਅਤੇ ਮਾਸਟਰਮਾਈਂਡ ਤੱਕ ਪਹੁੰਚਿਆ ਜਾ ਸਕੇ। ਬਿਊਰੋ ਦਾ ਮੰਨਣਾ ਹੈ ਕਿ ਇਹ ਵੱਡਾ ਨਸ਼ਾ ਤਸਕਰ ਗਰੋਹ ਹੋ ਸਕਦਾ ਹੈ, ਜਿਸਦਾ ਜਾਲ ਕਈ ਰਾਜਾਂ ਤੱਕ ਫੈਲਿਆ ਹੋਇਆ ਹੈ।







