Homeਪੰਜਾਬਪੰਜਾਬ ਵਿੱਚ ਹੋਮਿਓਪੈਥਿਕ ਸੇਵਾਵਾਂ ਦਾ ਵਿਸਥਾਰ, 115 ਅਸਾਮੀਆਂ 'ਤੇ ਭਰਤੀ ਹੋਵੇਗੀ- ਹਰਪਾਲ...

ਪੰਜਾਬ ਵਿੱਚ ਹੋਮਿਓਪੈਥਿਕ ਸੇਵਾਵਾਂ ਦਾ ਵਿਸਥਾਰ, 115 ਅਸਾਮੀਆਂ ‘ਤੇ ਭਰਤੀ ਹੋਵੇਗੀ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ : (ਰਾਜੇਸ਼ ਕੁਮਾਰ) ਪੰਜਾਬ ਹੋਮਿਓਪੈਥਿਕ ਵਿਭਾਗ ਨੂੰ ਹੋਰ ਮਜ਼ਬੂਤ ਅਤੇ ਕਾਰਗਰ ਬਣਾਉਣ ਦੇ ਉਦੇਸ਼ ਨਾਲ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੱਡਾ ਐਲਾਨ ਕੀਤਾ ਹੈ। ਵਿੱਤ ਵਿਭਾਗ ਵੱਲੋਂ ਵਿਭਾਗ ਵਿੱਚ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਅਹੁਦਿਆਂ ਦੀ ਪੁਨਰ ਸੁਰਜੀਤੀ ਅਤੇ ਨਵੀਂ ਭਰਤੀ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਕੁੱਲ 115 ਅਸਾਮੀਆਂ ‘ਤੇ ਭਰਤੀ ਹੋਵੇਗੀ।

ਜਾਰੀ ਪ੍ਰੈਸ ਬਿਆਨ ਮੁਤਾਬਕ, ਇਨ੍ਹਾਂ ਅਸਾਮੀਆਂ ਵਿੱਚ 42 ਹੋਮਿਓਪੈਥਿਕ ਮੈਡੀਕਲ ਅਫਸਰ, 72 ਹੋਮਿਓਪੈਥਿਕ ਡਿਸਪੈਂਸਰ ਅਤੇ ਇੱਕ ਕਲਰਕ ਦੀ ਅਸਾਮੀ ਸ਼ਾਮਲ ਹੈ। ਚੀਮਾ ਨੇ ਦੱਸਿਆ ਕਿ ਇਹ ਭਰਤੀ ਪ੍ਰਕਿਰਿਆ ਦੋ ਸਾਲਾਂ ਵਿੱਚ ਪੜਾਅਵਾਰ ਪੂਰੀ ਕੀਤੀ ਜਾਵੇਗੀ, ਤਾਂ ਜੋ ਸੂਬੇ ਵਿੱਚ ਹੋਮਿਓਪੈਥਿਕ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਪਹੁੰਚ ਨੂੰ ਹੋਰ ਵਧਾਇਆ ਜਾ ਸਕੇ।

ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਸ ਮੁੱਦੇ ‘ਤੇ ਹੋਮਿਓਪੈਥਿਕ ਮੈਡੀਕਲ ਅਫਸਰ ਐਸੋਸੀਏਸ਼ਨ ਨਾਲ ਵਿਸਥਾਰਪੂਰਵਕ ਬੈਠਕ ਦੌਰਾਨ ਚਰਚਾ ਹੋਈ ਸੀ। ਮੀਟਿੰਗ ਵਿੱਚ ਦਰਸਾਇਆ ਗਿਆ ਸੀ ਕਿ ਹੋਮਿਓਪੈਥਿਕ ਹਸਪਤਾਲ ਅਤੇ ਡਿਸਪੈਂਸਰੀਆਂ ਪੂਰੀ ਸਮਰੱਥਾ ‘ਤੇ ਸੇਵਾਵਾਂ ਦੇ ਰਹੀਆਂ ਹਨ, ਪਰ ਵਿਭਾਗ ਵਿੱਚ ਕੇਵਲ 22 ਰੈਗੂਲਰ ਅਸਾਮੀਆਂ ਹੀ ਭਰੀਆਂ ਹੋਈਆਂ ਹਨ। ਇਸ ਕਾਰਨ ਸੇਵਾਵਾਂ ਦੇ ਵਿਸਥਾਰ ਅਤੇ ਪ੍ਰਬੰਧਨ ਵਿੱਚ ਰੁਕਾਵਟਾਂ ਆ ਰਹੀਆਂ ਸਨ।

ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਸਿਹਤ ਖੇਤਰ ਵਿੱਚ ਕਾਬਲੀਅਤ, ਜਵਾਬਦੇਹੀ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਵਧਾਏਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments