Homeਪਟਿਆਲਾ ਅਪਡੇਟਨਗਰ ਨਿਗਮ ਪਟਿਆਲਾ ਵੱਲੋਂ ਕਲੋਨੀਆਂ ਦੇ ਲੇ-ਆਊਟ ਇੰਦਰਾਜ਼ ਬਾਰੇ ਸਖ਼ਤ ਨਿਯਮ ਜਾਰੀ

ਨਗਰ ਨਿਗਮ ਪਟਿਆਲਾ ਵੱਲੋਂ ਕਲੋਨੀਆਂ ਦੇ ਲੇ-ਆਊਟ ਇੰਦਰਾਜ਼ ਬਾਰੇ ਸਖ਼ਤ ਨਿਯਮ ਜਾਰੀ

ਪਟਿਆਲਾ, 20 ਨਵੰਬਰ ਰਾਜੇਸ਼ ਕੁਮਾਰ):

ਕਮਿਸ਼ਨਰ ਪਰਮਜੀਤ ਸਿੰਘ ਜਾਣਕਾਰੀ ਦਿੰਦੇ ਹੋਏ।

ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਜੀਤ ਸਿੰਘ IAS ਨੇ ਕਲੋਨਾਈਜ਼ਰਾਂ ਵੱਲੋਂ ਪਲਾਟ ਕੱਟਣ ਤੇ ਵੇਚਣ ਦੀ ਗਲਤ ਪ੍ਰਥਾ ਖਿਲਾਫ ਸਖ਼ਤ ਕਾਰਵਾਈ ਦੇ ਸੰਗੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕਮਿਸ਼ਨਰ ਵੱਲੋਂ ਬਿਲਡਿੰਗ ਅਤੇ ਟਾਊਨ ਪਲੈਨਿੰਗ ਸ਼ਾਖਾ ਨੂੰ ਪੱਤਰ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਕਲੋਨੀਆਂ ਦੇ ਲੇ-ਆਊਟ ਪਾਸ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਦਾ ਇੰਦਰਾਜ਼ ਮਾਲ ਵਿਭਾਗ ਵਿੱਚ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸੜਕਾਂ, ਪਾਰਕਾਂ ਅਤੇ ਪਬਲਿਕ ਯੂਟੀਲਿਟੀ ਵਾਲੇ ਖੇਤਰੀ ਰਕਬੇ ਦਾ ਸਰਕਾਰੀ ਰਿਕਾਰਡ ਸਹੀ ਤਰੀਕੇ ਨਾਲ ਅਪਡੇਟ ਹੋ ਸਕੇ।

ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਇੰਦਰਾਜ਼ ਵਿੱਚ ਦੇਰੀ ਨਾਲ ਆਮ ਪਬਲਿਕ ਨੂੰ ਧੋਖਾਧੜੀ ਦਾ ਖਤਰਾ ਰਹਿੰਦਾ ਹੈ ਅਤੇ ਸ਼ਹਿਰੀ ਵਿਕਾਸ ਪ੍ਰਭਾਵਿਤ ਹੁੰਦਾ ਹੈ। ਇਸ ਲਈ 1 ਜਨਵਰੀ 2024 ਤੋਂ ਬਾਅਦ ਪਾਸ ਹੋਈਆਂ ਸਾਰੀਆਂ ਕਲੋਨੀਆਂ ਦੇ ਲੇ-ਆਊਟ ਤੁਰੰਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਹ ਪ੍ਰਕਿਰਿਆ ਇੱਕ ਮਹੀਨੇ ਵਿੱਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਕਦਮ ਭਵਿੱਖ ਵਿੱਚ ਨਵੀਆਂ ਕਲੋਨੀਆਂ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਗੜਬੜੀਆਂ ਤੋਂ ਬਚਾਉਣ ਅਤੇ ਪਾਰਦਰਸ਼ਤਾ ਵਧਾਉਣ ਵੱਲ ਮਹੱਤਵਪੂਰਨ ਯੋਗਦਾਨ ਪਾਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments