ਨਗਰ ਨਿਗਮ ਦੇ ਮੇਅਰ ਮਾਨਯੋਗ ਸ੍ਰੀ ਕੁੰਦਨ ਗੋਗੀਆ ਜੀ ਨੇ ਆਪਣੇ ਸਭ ਕਮਲਾਂ ਨਾਲ ਕੀਤਾ ਉਦਘਾਟਨ
ਪਟਿਆਲਾ : (ਛਤਰਪਾਲ ਸਿੰਘ) : ਅਜ਼ਾਦ ਨਗਰ ਵਿੱਚ ਨਗਰ ਨਿਗਮ ਦੇ ਪ੍ਰਸ਼ਾਸ਼ਨ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਦੇ ਕੰਮਾਂ ਪ੍ਰਤੀ ਅਜਾਦ ਨਗਰ ਵਿਕਾਸ ਕਮੇਟੀ ਯਤਨਸ਼ੀਲ ਹੈ ਅਤੇ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਲਾਲ ਮੀਟਿੰਗ ਵੀ ਕਰ ਚੁੱਕੀ ਹੈ ਸਿੱਟੇ ਵਜੋਂ ਅਜਾਦ ਨਗਰ ਵਿੱਚ ਸੀਵਰੇਜ ਦੀ ਸਫਾਈ, ਸੜਕਾਂ ਦੀ ਸਫ਼ਾਈ, ਫੋਗਿੰਗ, ਸਟਰੀਟ ਲਾਈਟਾਂ ਦੇ ਕੰਮ ਸੰਪੰਨ ਹੋ ਚੁੱਕੇ ਹਨ। ਵਿਕਾਸ ਕਮੇਟੀ ਦੀ ਮਿਹਨਤ ਅਤੇ ਲਗਨ ਉਦੋਂ ਸਫਲ ਹੋ ਗਈ ਜਦੋਂ ਕਾਉਂਸਲਰ ਵਾਰਡ ਨੰ: 14 ਸ੍ਰ. ਗੁਰਕਿਰਪਾਲ ਸਿੰਘ ਜੀ ਦੀ ਹਿੰਮਤ ਨਾਲ ਨਗਰ ਨਿਗਮ ਦੇ ਪ੍ਰਸਾਸ਼ਨ ਨੇ ਅਜਾਦ ਨਗਰ ਦੀ ਮੁੱਖ ਸੜਕ ਉਪਰ ਲੁੱਕ ਬਜਰੀ ਪਾਉਣ ਦਾ ਕੰਮ ਆਰੰਭ ਕਰ ਦਿੱਤਾ ਅਤੇ ਅਜਾਦ ਨਗਰ ਦੇ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਉਕਤ ਸੜਕ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਮਾਨਯੋਗ ਸ੍ਰੀ ਕੁੰਦਨ ਗੋਗੀਆ ਜੀ ਨੇ ਆਪਣੇ ਸਭ ਕਮਲਾਂ ਨਾਲ ਕੀਤਾ। ਡਾ. ਬਲਬੀਰ ਸਿੰਘ ਜੀ ਨੇ ਵੀ ਪਹੁੰਚਣਾ ਸੀ ਪਰ ਸਰਕਾਰੀ ਮਜਬੂਰੀ ਕਾਰਨ ਉਹ ਨਹੀਂ ਆ ਸਕੇ। ਮੌਕੇ ਤੇ ਹੀ ਇੱਕ ਮਿਨੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਪ੍ਰਧਾਨ ਕੈਪਟਨ ਬਾਬੂ ਸਿੰਘ ਮਾਨ ਨੇ ਸੰਬੋਧਨ ਕੀਤਾ। ਕਾਉਂਸਲਰ ਗੁਰਕਿਰਪਾਲ ਸਿੰਘ ਜੀ ਨੇ ਵੀ ਮੇਅਰ ਜੀ ਦਾ ਧੰਨਵਾਦ ਕੀਤਾ।
ਪਟਿਆਲਾ ਹਸਪਤਾਲ ਦੇ ਸਮੂਹ ਸਟਾਫ ਵਲੋਂ ਮੇਅਰ ਜੀ ਦਾ ਸਵਾਗਤ ਕੀਤਾ ਗਿਆ। ਚਾਹ ਦਾ ਪ੍ਰਬੰਧ ਕੀਤਾ ਗਿਆ । ਕੁੰਦਨ ਗੋਗੀਆ ਜੀ ਨੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਕੰਮਾਂ ਪ੍ਰਤੀ ਸੁਚੇਤ ਹੈ, ਭਾਖੜਾ ਨਹਿਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸਾਲ 2027 ਵਿੱਚ ਅਰੰਭ ਹੋ ਜਾਵੇਗੀ। ਸਟੇਜ ਸ੍ਰੀ ਸੋਹਲ ਨੇ ਸੰਭਾਲੀ। ਸ੍ਰ ਨਿਰਮਲ ਸਿੰਘ ਢੋਟ ਮੀਤ ਪ੍ਰਧਾਨ ਜੀ ਨੇ ਵੀ ਸੰਬੋਧਨ ਕੀਤਾ । ਵਰਣਨਯੋਗ ਹੈ ਕਿ ਯੁਧ ਵਿੰਗ ਪਟਿਆਲਾ ਦਿਹਾਤੀ ਦੇ ਨਵਨਿਯੁਕਤ ਪ੍ਰਧਾਨ ਸ੍ਰ. ਅਮਨਦੀਪ ਸਿੰਘ ਜੰਮੂ ਜੀ ਨੇ ਵੀ ਸਮਾਗਮ ਵਿੱਚ ਮਹਤਵਪੂਰਨ ਭੂਮਿਕਾ ਨਿਭਾਈ। ਉਕਤ ਸਮਾਗਮ ਵਿੱਚ ਸ੍ਰੀ ਰੋਜੀ ਖੁਰਾਣਾ, ਸ੍ਰੀ ਐਚ.ਐਲ ਬਾਂਸਲ, ਸ੍ਰ.ਡੀ.ਪੀ ਐਸ ਸਾਹਨੀ, ਸ੍ਰ ਸਵਰਨ ਸਿੰਘ ਜੰਮੂ,ਸ. ਗੁਰਦੇਵ ਸਿੰਘ ਮੁੰਦਰਾ, ਸ੍ਰ ਰਣਵੀਰ ਸਿੰਘ,ਅਤੇ ਸ੍ਰ. ਬਲਦੇਵ ਸਿੰਘ ਸਿੱਧੂ ਵੀ ਹਾਜਰ ਸਨ ।







