ਰੂਪਨਗਰ : (ਛਤਰਪਾਲ ਸਿੰਘ): ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਦਿਆਂ ਧਾਰਮਿਕ ਸਥਾਨਾਂ ‘ਤੇ ਆਉਣ ਵਾਲੀ ਸੰਗਤ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਨਿਰੀਖਣ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਸਥਾਨਕ ਸਿਹਤ ਸਟਾਫ਼ ਨਾਲ ਗੱਲਬਾਤ ਕਰਕੇ ਸਹੂਲਤਾਂ ਵਿੱਚ ਹੋਰ ਸੁਧਾਰ ਲਈ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ।
ਮੰਤਰੀ ਨੇ ਦੱਸਿਆ ਕਿ ਧਾਰਮਿਕ ਸਥਾਨਾਂ ‘ਤੇ ਹਰ ਰੋਜ਼ ਹਜ਼ਾਰਾਂ ਸੰਗਤਾਂ ਪਹੁੰਚਦੀਆਂ ਹਨ, ਇਸ ਲਈ ਸਿਹਤ ਸਹੂਲਤਾਂ ਦਾ ਸਭ ਤੋਂ ਵਧੀਆ ਅਤੇ ਸਮੇਂਸਿਰ ਉਪਲਬਧ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਐਮਰਜੈਂਸੀ ਪ੍ਰਬੰਧ, ਦਵਾਈ ਸਪਲਾਈ, ਡਾਕਟਰੀ ਸਟਾਫ਼ ਦੀ ਉਪਲਬਧਤਾ ਅਤੇ ਬੁਨਿਆਦੀ ਚੈੱਕਅੱਪ ਸਹੂਲਤਾਂ ਦੀ ਵੀ ਜਾਣਕਾਰੀ ਲਈ।
ਡਾ. ਬਲਬੀਰ ਸਿੰਘ ਨੇ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਸਿਹਤ ਪ੍ਰਣਾਲੀ ਨੂੰ ਲੋਕ ਕੇਂਦਰਿਤ ਅਤੇ ਹੋਰ ਮਜ਼ਬੂਤ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ, ਤਾਂ ਕਿ ਹਰ ਆਉਣ ਵਾਲੇ ਵਿਅਕਤੀ ਨੂੰ ਵਧੀਆ ਇਲਾਜ ਅਤੇ ਸੇਵਾਵਾਂ ਮਿਲ ਸਕਣ।
