ਗੁਰੂਗ੍ਰਾਮ : ਕੇਂਦਰੀ ਜਾਂਚ ਏਜੰਸੀ (ਈ.ਡੀ) ਨੇ ਵੱਡੀ ਕਾਰਵਾਈ ਕਰਦਿਆਂ ਰੀਅਲ ਅਸਟੇਟ ਕਾਰੋਬਾਰੀ ਅਮਿਤ ਕਤਿਆਲ ਨੂੰ 300 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਤਿਆਲ ਦੇ ਲਾਲੂ ਪਰਿਵਾਰ ਨਾਲ ਨਜ਼ਦੀਕੀ ਸਬੰਧ ਦੱਸੇ ਜਾ ਰਹੇ ਹਨ, ਖ਼ਾਸ ਕਰਕੇ ਬਿਹਾਰ ਦੇ ਉਪ ਮੁੱਖ ਮੰਤਰੀ ਰਹੇ ਤੇਜਸਵੀ ਯਾਦਵ ਨਾਲ।
ਈ.ਡੀ ਨੇ ਗੁਰੂਗ੍ਰਾਮ ਖੇਤਰੀ ਦਫ਼ਤਰ ਵਿੱਚ ਪੈਸੇ ਦੀ ਧੋਖਾਧੜੀ ਰੋਕਥਾਮ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਉਸਨੂੰ ਹਿਰਾਸਤ ਵਿੱਚ ਲਿਆ, ਜਿਸ ਤੋਂ ਬਾਅਦ ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸਨੂੰ ਛੇ ਦਿਨ ਦੀ ਰਿਮਾਂਡ ‘ਤੇ ਏਜੰਸੀ ਨੂੰ ਸੁੰਮਪ ਦਿੱਤਾ।
ਮਾਮਲਾ ਗੁਰੂਗ੍ਰਾਮ ਦੇ ਸੈਕਟਰ 70 ਵਿੱਚ 14 ਏਕੜ ਦੇ ਕ੍ਰਿਸ਼ ਫਲੋਰੈਂਸ ਪ੍ਰੋਜੈਕਟ ਨਾਲ ਸਬੰਧਿਤ ਹੈ, ਜਿਸਨੂੰ ਅਮਿਤ ਕਤਿਆਲ ਦੀ ਕੰਪਨੀ ਐਂਗਲ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਵੱਲੋਂ ਵਿਕਸਤ ਕੀਤਾ ਜਾ ਰਿਹਾ ਸੀ। ਏਜੰਸੀ ਦਾ ਦੋਸ਼ ਹੈ ਕਿ ਫਲੈਟਾਂ ਦੀ ਸਮੇਂਸਿਰ ਡਿਲੀਵਰੀ ਨਾ ਹੋਣ ਕਾਰਨ ਸੈਂਕੜਿਆਂ ਘਰ ਖਰੀਦਦਾਰਾਂ ਨਾਲ ਵੱਡੀ ਧੋਖਾਧੜੀ ਹੋਈ।
ਇਹ ਪਹਿਲੀ ਵਾਰ ਨਹੀਂ ਕਿ ਅਮਿਤ ਕਤਿਆਲ ਕਾਨੂੰਨੀ ਘਿਰਾਓ ਵਿੱਚ ਆਇਆ ਹੈ। 2023 ਵਿੱਚ ਵੀ ਈ.ਡੀ ਨੇ ਉਸਨੂੰ ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਜੁੜੇ ਮਸ਼ਹੂਰ “ਜ਼ਮੀਨ ਦੇ ਬਦਲੇ ਨੌਕਰੀ” ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਇਸ ਸਾਲ ਅਗਸਤ ਵਿੱਚ ਉਸ ਦੇ ਵਿਰੁੱਧ ਤੀਜੇ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ, ਜਿਸ ਵਿੱਚ ਉਸ ‘ਤੇ ਕ੍ਰਿਸ਼ ਰੀਅਲਟੈਕ ਰਾਹੀਂ ਖਰੀਦਦਾਰਾਂ ਨਾਲ 500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਈ.ਡੀ ਇਸ ਮਾਮਲੇ ਵਿੱਚ ਆਰਥਿਕ ਬੇਨਿਯਮੀਆਂ, ਪੈਸੇ ਦੇ ਗ਼ੈਰਕਾਨੂੰਨੀ ਟ੍ਰਾਂਸਫਰ ਅਤੇ ਪ੍ਰੋਜੈਕਟ ਫੰਡਾਂ ਦੇ ਦੁਰਾਪਰੋਗ ਦੀ ਜਾਂਚ ਕਰ ਰਹੀ ਹੈ।
