Homeਪਟਿਆਲਾ ਅਪਡੇਟਹੁਣ ਲੋਕ ਕਿਊ-ਆਰ ਕੋਡ ਆਸਾਨੀ ਨਾਲ ਭਰ ਸਕਣਗੇ ਪ੍ਰਾਪਰਟੀ ਟੈਕਸ - ਮੇਅਰ,...

ਹੁਣ ਲੋਕ ਕਿਊ-ਆਰ ਕੋਡ ਆਸਾਨੀ ਨਾਲ ਭਰ ਸਕਣਗੇ ਪ੍ਰਾਪਰਟੀ ਟੈਕਸ – ਮੇਅਰ, ਕਮਿਸ਼ਨਰ

ਪਟਿਆਲਾ, 17 ਨਵੰਬਰ (ਰਾਜੇਸ਼ ਕੁਮਾਰ) : ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਅਦਾਇਗੀ ਪ੍ਰਣਾਲੀ ਨੂੰ ਹੋਰ ਸੁਗਮ, ਪਾਰਦਰਸ਼ੀ ਅਤੇ ਆਧੁਨਿਕ ਬਣਾਉਣ ਵੱਲ ਵੱਡਾ ਕਦਮ ਚੁੱਕਿਆ ਹੈ। ਮੇਅਰ ਪਟਿਆਲਾ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਦੱਸਿਆ ਗਿਆ ਕਿ ਹੁਣ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਲੋਕ ਕਿਸੇ ਵੀ ਕਿਸਮ ਦੀ ਭੁਗਤਾਨ ਵਿਧੀ ਦੀ ਚੋਣ ਕਰ ਸਕਦੇ ਹਨ, ਜਿਸ ਨਾਲ ਲੋਕ ਦਫ਼ਤਰ ਪਾਉਣ ਦੀ ਬਜਾਏ ਘਰ ਬੈਠ ਕੇ ਜਾਂ ਆਪਣੇ ਕੰਮਕਾਰ ਵਾਲੀ ਥਾਂ ਤੇ ਬੈਠ ਕੇ ਮੋਬਾਈਲ ਜਾ ਕੰਪਿਊਟਰ ਤੇ ਐਮ ਸੇਵਾ ਰਾਹੀਂ ਆਨਲਾਈਨ ਭਰ ਸਕਣਗੇ।

ਇਸ ਸਬੰਧੀ ਉਪਰੋਕਤ ਨੇ ਹੋਰ ਕਿਹਾ ਕਿ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਵਿੱਚ ਕੈਸ਼, ਚੈੱਕ, ਡੈਬਿਟ–ਕ੍ਰੈਡਿਟ ਕਾਰਡ ਤੋਂ ਇਲਾਵਾ ਕਿਉ-ਆਰ ਕੋਡ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਉਪਲਬਧ ਕਰਵਾ ਦਿੱਤੀ ਗਈ ਹੈ। ਇਹ ਨਾਲ ਸ਼ਹਿਰ ਵਾਸੀ ਆਪਣੀ ਸਹੂਲਤ ਅਤੇ ਉਪਲਬਧਤਾ ਅਨੁਸਾਰ ਟੈਕਸ ਭਰ ਸਕਣਗੇ।

ਉਨ੍ਹਾ ਕਿਹਾ ਕਿ ਲੋਕਾਂ ਵਲੋ ਵੀ ਖ਼ਾਸ ਤੌਰ ‘ਤੇ ਕਿਉ-ਆਰ ਕੋਡ ਰਾਹੀਂ ਅਦਾਇਗੀ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਪ੍ਰਣਾਲੀ ਤੇਜ਼, ਸੁਰੱਖਿਅਤ ਅਤੇ ਡਿਜ਼ਿਟਲ ਭਾਰਤ ਦੇ ਵਿਜ਼ਨ ਨਾਲ ਲੈਸ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਲੋਕਾਂ ਵੱਲੋਂ ਆਮ ਤੌਰ ਤੇ ਵਰਤਣ ਜਾਣ ਵਾਲੀਆਂ ਐਪ ਭੀਮ ਪੇ, ਭਾਰਤ ਪੇ, ਗੂਗਲ ਪੇ, ਫੋਨ ਪੇ, ਪੇਟੀਐਮ ਅਤੇ ਹੋਰ ਯੂ ਪੀ ਆਈ ਐਪਾਂ ਦੀ ਵਰਤੋਂ ਨਾਲ ਸਿਰਫ਼ ਸਕੈਨ ਕਰਕੇ ਤੁਰੰਤ ਅਦਾਇਗੀ ਕੀਤੀ ਜਾ ਸਕਦੀ ਹੈ। ਇਸ ਸੁਵਿਧਾ ਨਾਲ ਨਿਗਮ ਕਰਮਚਾਰੀ ਵੀ ਕੈਸ਼ ਜਮਾ ਕਰਾਉਣ ਅਤੇ ਕੈਸ ਲਿਜਾਉਣ ਦੇ ਜੰਝਤ ਝੰਝਟ ਤੋਂ ਵੀ ਬਚਣਗੇ

ਮੇਅਰ ਅਤੇ ਨਿਕਮ ਕਮਿਸ਼ਨਰ ਨੇ ਸਾਂਝੇ ਤੌਰ ਤੇ ਬਿਆਨ ਵਿੱਚ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਵਾਸੀਆਂ ਨੂੰ ਸੁਵਿਧਾਜਨਕ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਪ੍ਰਾਪਰਟੀ ਟੈਕਸ ਅਦਾਇਗੀ ਪ੍ਰਣਾਲੀ ਦਾ ਡਿਜ਼ਿਟਲੀਕਰਨ ਇਸ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾ ਵੱਲੋਂ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਕਿਉ- ਆਰ ਕੋਡ ਅਤੇ ਡਿਜ਼ਿਟਲ ਮਾਧਿਅਮਾਂ ਰਾਹੀਂ ਟੈਕਸ ਜਮ੍ਹਾਂ ਕਰਵਾਉਣ ਅਤੇ ਇਸ ਆਧੁਨਿਕ ਪ੍ਰਣਾਲੀ ਦਾ ਲਾਭ ਉਠਾਉਣ।

RELATED ARTICLES
- Advertisment -
Google search engine
Google search engine
Google search engine

Most Popular

Recent Comments