ਸਿੱਖ ਸ਼ਹੀਦੀਆਂ ਅਤੇ ਨੌਵੇਂ ਪਾਤਸ਼ਾਹ ਜੀ ਦੀ ਅਦਵਿੱਤੀ ਬਲਿਦਾਨ ਗਾਥਾ ਨੂੰ ਦ੍ਰਿਸ਼ਮਾਨ ਢੰਗ ਨਾਲ ਪੇਸ਼ ਕਰਦਾ ਲਾਈਟ ਐਂਡ ਸਾਊਂਡ ਸ਼ੋਅ
ਪੰਜਾਬ: ਸਿੱਖ ਕੌਮ ਦੇ ਸ਼ਹੀਦੀਆਂ ਭਰੇ ਅਤੇ ਸ਼ਾਨਦਾਰ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੱਡੀ ਪ੍ਰਸ਼ੰਸਾ ਮਿਲ ਰਹੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ‘ਤੇ ਆਧਾਰਿਤ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਸੰਗਤ ਨੂੰ ਇਤਿਹਾਸ ਨਾਲ ਮੁੜ ਜੋੜਣ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ। ਇਹ ਸ਼ੋਅ ਨਾ ਸਿਰਫ ਬਜ਼ੁਰਗ ਪੀੜ੍ਹੀ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਨੌਜਵਾਨਾਂ ਵਿੱਚ ਵੀ ਸਿੱਖ ਇਤਿਹਾਸ ਪ੍ਰਤੀ ਗਹਿਰਾ ਰੁਝਾਨ ਪੈਦਾ ਕਰ ਰਹੇ ਹਨ।
ਵੱਖ-ਵੱਖ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਇਹ ਪ੍ਰੋਗ੍ਰਾਮ ਸਿੱਖ ਸ਼ਹੀਦੀਆਂ, ਕੁਰਬਾਨੀਆਂ ਅਤੇ ਨੌਵੇਂ ਪਾਤਸ਼ਾਹ ਜੀ ਦੀ ਅਦਵਿੱਤੀ ਬਲਿਦਾਨ ਗਾਥਾ ਨੂੰ ਦ੍ਰਿਸ਼ਮਾਨ ਢੰਗ ਨਾਲ ਪੇਸ਼ ਕਰਕੇ ਦਰਸ਼ਕਾਂ ਨੂੰ ਗਹਿਰਾ ਪ੍ਰਭਾਵਿਤ ਕਰ ਰਹੇ ਹਨ।
ਅਜੀਤਪਾਲ ਸਿੰਘ ਕੋਹਲੀ ਨੇ ਮਾਨ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਐਸੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਅਸਲ ਮੂਲ ਅਤੇ ਸ਼ਹੀਦੀ ਰਿਵਾਇਤ ਨਾਲ ਜੋੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹਨ।








