
ਪਟਿਆਲਾ/ਸਨੌਰ, (ਛਤਰਪਾਲ ਸਿੰਘ): ਸਨੌਰ ਹਲਕੇ ਵਾਸੀਆਂ ਲਈ ਖੁਸ਼ਖਬਰੀ। ਲੰਮੇ ਸਮੇਂ ਤੋਂ ਲਟਕਦੇ ਪਟਿਆਲਾ–ਪਿਹੋਵਾ ਰੋਡ ਦੇ ਸੁਧਾਰ ਅਤੇ ਨਵੇਂ ਨਿਰਮਾਣ ਦੇ ਕੰਮ ਨੂੰ ਹੁਣ ਸਰਕਾਰੀ ਮੰਜ਼ੂਰੀ ਮਿਲ ਗਈ ਹੈ। ਕੱਲ੍ਹ 17 ਨਵੰਬਰ, ਸੋਮਵਾਰ ਨੂੰ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਨੀਹ ਪੱਥਰ ਤਹਿਸੀਲ ਦਫ਼ਤਰ ਦੁੱਧਨ ਸਾਧਾਂ ਦੇ ਸਾਹਮਣੇ ਹਲਕਾ ਇੰਚਾਰਜ ਸਨੌਰ ਅਤੇ ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਦੁਆਰਾ ਰੱਖਿਆ ਜਾਵੇਗਾ।
ਇਹ ਪ੍ਰੋਜੈਕਟ ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪਟਿਆਲਾ ਤੋਂ ਪਿਹੋਵਾ ਰੋਡ ਦੀ ਮੁੱਖ ਸੜਕ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਸੜਕ ਦੇ ਬਣਨ ਨਾਲ ਯਾਤਰਾ ਸੁਵਿਧਾ, ਟ੍ਰੈਫਿਕ ਸੁਰੱਖਿਆ ਅਤੇ ਹਲਕੇ ਦੀ ਕੁੱਲ ਤਰੱਕੀ ਵਿੱਚ ਮਹੱਤਵਪੂਰਨ ਸੁਧਾਰ ਆਉਣ ਦੀ ਉਮੀਦ ਹੈ।
ਹਲਕੇ ਦੇ ਲੋਕ ਇਸ ਪ੍ਰੋਜੈਕਟ ਨੂੰ ਆਵਾਜਾਈ ਦੇ ਪੱਖੋਂ ਵੱਡੀ ਰਾਹਤ ਕਰਾਰ ਦੇ ਰਹੇ ਹਨ ਕਿਉਂਕਿ ਇਹ ਰੋਡ ਪਟਿਆਲਾ ਅਤੇ ਪਿਹੋਵਾ ਨੂੰ ਸੀਧੇ ਤੌਰ ‘ਤੇ ਜੋੜਦਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਵਾਹਨ ਇਸ ਰਾਹੀਂ ਗੁਜ਼ਰਦੇ ਹਨ।