Home ਹਰਿਆਣਾ ਕਰਨਾਲ ਵਿੱਚ “ਹਿੰਦ ਦੀ ਚਾਦਰ” ਮੈਰਾਥਨ: ਲੱਖਾਂ ਸੰਗਤ ਨੇ ਗੁਰੂ ਤੇਗ ਬਹਾਦਰ...

ਕਰਨਾਲ ਵਿੱਚ “ਹਿੰਦ ਦੀ ਚਾਦਰ” ਮੈਰਾਥਨ: ਲੱਖਾਂ ਸੰਗਤ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਯਾਦ ਨੂੰ ਕੀਤਾ ਨਮਨ

0

ਕਰਨਾਲ, 15 ਨਵੰਬਰ (ਛਤਰਪਾਲ ਸਿੰਘ): ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ “ਹਿੰਦ ਦੀ ਚਾਦਰ” ਮੈਰਾਥਨ ਦਾ ਆਯੋਜਨ ਕਰਨਾਲ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮਹਾਨ ਸਮਾਗਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ ਅਤੇ ਗੁਰੂ ਸਾਹਿਬ ਦੇ ਬੇਮਿਸਾਲ ਬਲਿਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ।

ਇਸ ਮੌਕੇ ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਬਲਿਦਾਨ ਮਨੁੱਖਤਾ ਲਈ ਇੱਕ ਅਨਮੋਲ ਸੰਦੇਸ਼ ਹੈ, ਜੋ ਸਾਨੂੰ ਧਰਮ, ਸਚ ਅਤੇ ਮਨੁੱਖੀ ਹੱਕਾਂ ਲਈ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ।

ਮੈਰਾਥਨ ਦੌਰਾਨ ਨਗਰ ਵਾਸੀਆਂ ਵਿੱਚ ਵੱਡਾ ਜੋਸ਼ ਦੇਖਣ ਨੂੰ ਮਿਲਿਆ। ਹਰ ਉਮਰ ਦੇ ਲੋਕ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਗੁਰੂ ਘਰ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਕਤਾਰਤਾ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਇਆ।

Exit mobile version