Homeਪੰਜਾਬਪੰਜਾਬ ਨੂੰ ‘ਟੌਪ ਅਚੀਵਰ’ ਰੈਂਕਿੰਗ: ਕੇਂਦਰ ਨੇ ਮੰਨੀ ਉਦਯੋਗੀਕ ਉਡਾਣ, ਪੀਯੂਸ਼ ਗੋਇਲ...

ਪੰਜਾਬ ਨੂੰ ‘ਟੌਪ ਅਚੀਵਰ’ ਰੈਂਕਿੰਗ: ਕੇਂਦਰ ਨੇ ਮੰਨੀ ਉਦਯੋਗੀਕ ਉਡਾਣ, ਪੀਯੂਸ਼ ਗੋਇਲ ਨੇ ਕੀਤਾ ਸਨਮਾਨ

ਨਵੀਂ ਦਿੱਲੀ/ਚੰਡੀਗੜ੍ਹ  (ਛਤਰਪਾਲ ਸਿੰਘ) : ਪੰਜਾਬ ਦੀ ਉਦਯੋਗੀਕ ਤਰੱਕੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਮਾਨਤਾ ਮਿਲੀ ਹੈ। ਵਪਾਰ ਸੁਧਾਰ ਕਾਰਜ ਯੋਜਨਾ (BRAP)–2024 ਅਧੀਨ ਭਾਰਤ ਸਰਕਾਰ ਨੇ ਪੰਜਾਬ ਨੂੰ ਟੌਪ ਅਚੀਵਰ’ ਸ਼੍ਰੇਣੀ ਵਿੱਚ ਰੱਖਦਿਆਂ ਅੱਜ ਇੱਕ ਵਿਸ਼ੇਸ਼ ਪੁਰਸਕਾਰ ਨਾਲ ਨਿਵਾਜਿਆ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਆਯੋਜਿਤ ਸਮਾਰੋਹ ਦੌਰਾਨ ਇਹ ਸਨਮਾਨ ਪੰਜਾਬ ਸਰਕਾਰ ਨੂੰ ਭੇਟ ਕੀਤਾ।

ਡਿਪਾਰਟਮੈਂਟ ਆਫ਼ ਪ੍ਰੋਮੋਸ਼ਨ ਆਫ਼ ਇੰਡਸਟਰੀ ਐਂਡ ਇੰਟਰਨਲ ਟਰੇਡ (DPIIT) ਮੁਤਾਬਕ ਪੰਜਾਬ ਨੇ ਸੁਧਾਰਾਂ ਦੇ ਮੁੱਖ ਖੰਡਾਂ — ਬਿਜ਼ਨਸ ਆਰੰਭ, ਕੰਸਟਰਕਸ਼ਨ ਪਰਮਿਟ, ਨਿਵੇਸ਼ ਪ੍ਰਵਰਧਨ, ਖੇਤਰੀ ਸਿਹਤ ਸੇਵਾਵਾਂ ਅਥੇ ਸੇਵਾ ਪ੍ਰਬੰਧਨ — ਵਿੱਚ ਪ੍ਰਸ਼ੰਸਨੀਯ ਪ੍ਰਦਰਸ਼ਨ ਕੀਤਾ ਹੈ। ਵਿਭਾਗ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਪੰਜਾਬ ਦੀਆਂ ਪ੍ਰਬੰਧਕੀ ਪ੍ਰਕਿਰਿਆਵਾਂ ਪਾਰਦਰਸ਼ੀ, ਸਰਲ ਅਤੇ ਉਦਯੋਗ-ਪੱਖੀਆਂ ਮੰਨੀ ਜਾ ਰਹੀਆਂ ਹਨ।

ਪੰਜਾਬ ਦੇ ਉਦਯੋਗੀਕ ਮਾਹੌਲ ਵਿੱਚ ਆਏ ਸੁਧਾਰਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੀਤੀਅਤਮਕ ਅਗਵਾਈ ਦਾ ਨਤੀਜ਼ਾ ਦੱਸਿਆ ਜਾ ਰਿਹਾ ਹੈ। ਮਾਨ ਸਰਕਾਰ ਨੇ ਮਾਰਚ 2022 ਤੋਂ ਲੈ ਕੇ ਹੁਣ ਤੱਕ ਕਰੀਬ 1.23 ਲੱਖ ਕਰੋੜ ਰੁਪਏ ਦੇ ਨਵੇਂ ਨਿਵੇਸ਼ੀ ਪ੍ਰਸਤਾਵ ਖਿੱਚੇ ਹਨ, ਜਿਨ੍ਹਾਂ ਤੋਂ 4.7 ਲੱਖ ਰੁਜ਼ਗਾਰ ਮੌਕੇ ਬਣਣ ਦੀ ਉਮੀਦ ਹੈ।

ਖ਼ੁਰਾਕ ਪਰੰਸਕਰਨ, ਟੈਕਸਟਾਈਲ, ਆਟੋ ਪਾਰਟਸ, ਹੈਂਡ ਟੂਲਸ, ਸਾਈਕਲ ਇੰਡਸਟਰੀ, ਆਈ.ਟੀ. ਅਤੇ ਟੂਰਿਜ਼ਮ ਵਰਗੇ ਖੇਤਰਾਂ ਵਿੱਚ ਤੀਵਰ ਵਾਧੇ ਨੇ ਪੰਜਾਬ ਨੂੰ ਹੋਰ ਰਾਜਾਂ ਲਈ ਸਫਲਤਾ ਦਾ ਮਾਪਦੰਡ ਬਣਾ ਦਿੱਤਾ ਹੈ। ਇਸਦੇ ਨਾਲ ਹੀ ਜਾਪਾਨ, ਅਮਰੀਕਾ, ਜਰਮਨੀ, ਫਰਾਂਸ ਅਤੇ ਯੂ.ਏ.ਈ. ਵਰਗੇ ਕਈ ਵਿਕਸਿਤ ਦੇਸ਼ਾਂ ਤੋਂ ਵੀ ਨਿਵੇਸ਼ ਦੇ ਨਵੇਂ ਰਸਤੇ ਖੁੱਲ੍ਹੇ ਹਨ।

ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਫਾਸਟ ਟਰੈਕ ਪੰਜਾਬ ਪੋਰਟਲ’ ਦੇਸ਼ ਦਾ ਸਭ ਤੋਂ ਅਡਵਾਂਸ ਸਿੰਗਲ-ਵਿੰਡੋ ਪਲੇਟਫਾਰਮ ਮੰਨਿਆ ਜਾ ਰਿਹਾ ਹੈ, ਜੋ 150 ਤੋਂ ਵੱਧ ਬਿਜ਼ਨਸ ਸੇਵਾਵਾਂ ਪੂਰੀ ਤਰ੍ਹਾਂ ਆਨਲਾਈਨ ਉਪਲਬਧ ਕਰਵਾਂਦਾ ਹੈ। ਇਸ ਸਿਸਟਮ ਨੇ ਆਫਲਾਈਨ ਪ੍ਰਕਿਰਿਆਵਾਂ ਨੂੰ ਲਗਭਗ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਹੈ।

BRAP 2024 ਵਿੱਚ ਪੰਜਾਬ ਦੀ ਇਹ ਉੱਚ ਰੈਂਕਿੰਗ ਸਾਬਤ ਕਰਦੀ ਹੈ ਕਿ ਸੂਬਾ ਨਾ ਸਿਰਫ਼ ਈਜ਼ ਆਫ਼ ਡੂਇੰਗ ਬਿਜ਼ਨਸ ਵਿੱਚ ਅੱਗੇ ਹੈ, ਬਲਕਿ ਭਾਰਤ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਵੀ ਇੱਕ ਭਰੋਸੇਮੰਦ ਅਤੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਤੇਜ਼ੀ ਨਾਲ ਉੱਭਰਦਾ ਨਜ਼ਰ ਆ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments