“ਵਾਅਦੇ ਨਹੀਂ ਭੁੱਲੇ, ਇਕ-ਇਕ ਕਰਕੇ ਪੂਰੇ ਕਰਾਂਗੇ” – ਭਗਵੰਤ ਮਾਨ
ਚੰਡੀਗੜ੍ਹ (ਚੌਧਰੀ ਪ੍ਰਭਜੀਤ ਸਿੰਘ) : ਤਰਨਤਾਰਨ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪ੍ਰਭਾਵਸ਼ਾਲੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਦੁਬਾਰਾ ਕੰਮ-ਕੇਂਦਰਿਤ ਰਾਜਨੀਤੀ ‘ਤੇ ਆਪਣਾ ਭਰੋਸਾ ਜਤਾਇਆ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਜਿੱਤ ਸਪੱਸ਼ਟ ਸੰਦੇਸ਼ ਹੈ ਕਿ ਲੋਕ ਉਹੀ ਪਾਰਟੀ ਚਾਹੁੰਦੇ ਹਨ ਜੋ ਮੈਦਾਨ ‘ਚ ਕੰਮ ਕਰਦੀ ਹੈ, ਵਾਅਦੇ ਸਿਰਫ਼ ਕਰਦੀ ਨਹੀਂ, ਨਿਭਾਉਂਦੀ ਵੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਨੂੰ ਇਸ ਲਗਾਤਾਰ ਜਿੱਤ ਦਾ ਮਹੱਤਵਪੂਰਨ ਕਾਰਣ ਦੱਸਿਆ।
“ਇਹ ਸਾਡੀ ਨਹੀਂ, ਲੋਕਾਂ ਦੀ ਜਿੱਤ ਹੈ” – CM ਮਾਨ
ਭਗਵੰਤ ਮਾਨ ਨੇ ਕਿਹਾ ਕਿ ਤਰਨਤਾਰਨ ਦੇ ਵੋਟਰਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਭਰੋਸਾ ਜਤਾਇਆ ਹੈ, ਜੋ ਇਹ ਸਾਬਤ ਕਰਦਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਉਹ ਕੰਮ ਦੇ ਆਧਾਰ ‘ਤੇ ਫੈਸਲਾ ਕਰ ਰਹੇ ਹਨ। ਉਨ੍ਹਾਂ ਚੋਣ ਕੈਪੇਨ ਦੌਰਾਨ ਮਿਹਨਤ ਕਰਨ ਵਾਲੇ ਵਲੰਟੀਅਰਾਂ ਅਤੇ ਪੂਰੀ ਪਾਰਟੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ।
ਤਰਨਤਾਰਨ ਲਈ ਖ਼ਾਸ ਯੋਜਨਾਵਾਂ ਨੂੰ ਮਿਲੇਗੀ ਰਫ਼ਤਾਰ
CM ਮਾਨ ਨੇ ਦੁਹਰਾਇਆ ਕਿ ਤਰਨਤਾਰਨ ਵਾਸੀਆਂ ਨਾਲ ਚੋਣ ਪ੍ਰਚਾਰ ਦੌਰਾਨ ਕੀਤੇ ਹਰ ਵਾਅਦੇ ‘ਤੇ ਪੂਰੀ ਸੰਜੀਦਗੀ ਨਾਲ ਕੰਮ ਹੋਵੇਗਾ।
ਉਨ੍ਹਾਂ ਕਿਹਾ, “ਜਿੱਤ ਨਾਲ ਸਾਨੂੰ ਹੋਰ ਜ਼ਿੰਮੇਵਾਰੀ ਮਿਲੀ ਹੈ। ਤਰਨਤਾਰਨ ਦੇ ਵਿਕਾਸ ਲਈ ਜੋ ਵੀ ਵਾਅਦੇ ਕੀਤੇ ਗਏ ਸਨ, ਉਹ ਤਰਜੀਹ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ।”
ਮੁੱਖ ਮੰਤਰੀ ਨੇ ਤਰਨਤਾਰਨ ਦੇ ਲੋਕਾਂ ਨੂੰ ਜਿੱਤ ਦੀਆਂ ਮੁਬਾਰਕਾਂ ਵੀ ਦਿੱਤੀਆਂ।







