ਨਰਵਾਣਾ (ਜੀਂਦ): (ਜਗਪ੍ਰੀਤ ਮਹਾਜਨ): ”ਪਰਵਾਜ਼ ਏਕ ਉੜਾਨ” ਸੰਸਥਾ ਵਲੋਂ ਨਰਵਾਣਾ (ਜੀਂਦ) (ਹਰਿਆਣਾ) ਸਥਿਤ ਗਰੀਨਲੈਂਡ ਪੈਲੇਸ ਵਿਖੇ ਇਕ ਸੰਗੀਤਮਈ ਸ਼ਾਮ ਦਾ ਆਯੋਜਨ ਕਰਵਾਇਆ ਗਿਆ । ਪ੍ਰੋਗਰਾਮ ਵਿੱਚ ਹਰਿਆਣਾ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਨਾ ਬੇਦੀ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ।

ਸੁਰਾਂ ਦੀ ਸਾਂਝ ਪੇਸ਼ ਕਰਦੇ ਜਗਦੀਪ ਢਾਂਡਾ ਅਤੇ ਰਾਧਿਕਾ ਗਰੋਵਰ
ਡਾ. ਯਸ਼ਪਾਲ ਯਾਦਵ ਆਈ.ਏ.ਐਸ, ਪੰਕਜ ਨੈਨ ਆਈ.ਪੀ.ਐਸ (ਅੰਬਾਲਾ), ਸ੍ਰੀ ਕੁਲਦੀਪ ਸਿੰਘ ਐਸ.ਪੀ (ਜੀਂਦ), ਐਸ.ਡੀ.ਐਮ ਸ੍ਰੀ ਜਗਦੀਸ਼ ਚੰਦਰ ਉਚੇਚੇ ਤੌਰ ਤੇ ਪਹੁੰਚੇ । ਵੱਖ ਵੱਖ ਥਾਵਾਂ ਤੋਂ 30 ਤੋਂ ਵੱਧ ਗਾਇਕਾਂ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ । ਡਾ. ਅਰੂਨ ਕਾਂਤ ਦੀ ਟੀਮ ਵਲੋਂ ਦਿਤੇ ਮਿਊਜਿ਼ਕ ਤੇ ਸੰਸਥਾ ਦੇ ਚੇਅਰਮੈਨ ਜਗਦੀਪ ਢਾਂਡਾ ਅਤੇ ਰਾਧਿਕਾ ਗਰੋਵਰ ਵਲੋਂ ਗਾਏ ਗੀਤ ”ਕਲ ਕੀ ਹਸੀਂ ਮੁਲਾਕਾਤ ਕੇ ਲਿਏ’, ਮੈਡਮ ਅਰਵਿੰਦਰ ਕੌਰ, ਤਜਿੰਦਰ ਝਾਂਗੜਾ ਅਤੇ ਸਚਿਨ ਸ਼ਰਮਾ ਵੱਲੋਂ ‘ਏ ਯਾਰ ਸੁਨ ਯਾਰ ਤੇਰੀ’ ਗਾਏ ਗੀਤ, ਜਸਪ੍ਰੀਤ ਜਸਲ ਅਤੇ ਅਰਵਿੰਦ ਰਾਜਪੂਤ ਵਲੋਂ ਗਾਏ ਗੀਤ ”ਏਕ ਹਸੀਨਾ ਥੀ” ਤੇ ਗਰੀਨਲੈਂਡ ਪੈਲੇਸ ਸਰੌਤਿਆਂ ਦੀਆਂ ਤਾਲੀਆ ਨਾਲ ਗੁੰਜਣ ਲਗਾ ।

ਸੁਰਾਂ ਦੀ ਸਾਂਝ ਪੇਸ਼ ਕਰਦੇ ਮੈਡਮ ਅਰਵਿੰਦਰ ਕੌਰ ਅਤੇ ਬਲਜੀਤ ਸਿੰਘ
ਸ੍ਰੀ ਜਗਦੀਪ ਢਾਂਡਾ ਨੇ ਸੰਸਥਾ ਵਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕੰਮਾ ਬਾਰੇ ਦੱਸਿਆ ਅਤੇ ਸੰਸਥਾ ਵਲੋਂ ਕਰਵਾਏ ਜਾ ਰਹੇ ਭਲਾਈ ਦੇ ਕੰਮਾਂ ਵਿੱਚ ਸਹਿਯੌਗ ਦੇਣ ਦੀ ਅਪੀਲ ਵੀ ਕੀਤੀ । ਇਸ ਤੋਂ ਇਲਾਵਾ ਸ੍ਰੀ. ਐਸ.ਐਸ.ਪ੍ਰਸ਼ਾਦ (ਰਿਟਾਂ: ਆਈ.ਏ.ਐਸ) ਅਤੇ ਰੰਜੂ ਪ੍ਰਸ਼ਾਦ ਵਲੋਂ ‘ਹੰਮ ਤੁੰਮ ਏਕ ਕਮਰੇ ਮੇਂ ਬੰਦ ਹੋਂ’, ਸ੍ਰੀ ਰੋਸ਼ਨ ਲਾਲ (ਰਿਟ: ਆਈ.ਏ.ਐਸ) ਵੱਲੋਂ ‘ਦਿਲ ਜ਼ੋ ਨਾ ਕਹਿ ਸਕਾ’, ਜਗਦੀਪ ਢਾਂਡਾ ਅਤੇ ਰਾਧਿਕਾ ਵੱਲੋਂ ‘ਨਜ਼ਰੋਂ ਸੇ ਕਹਿ ਦੋ ਪਿਆਰ ਮੇਂ ਮਿਲਨੇ ਕਾ ਮੌਸਮ’, ਬਰਿੰਦਰ ਸਿੰਘ ਖੁੱਰਲ ਅਤੇ ਪਰਵਿੰਦਰ ਖੁੱਰਲ ਵੱਲੋਂ ‘ਸਾਥੀਆ ਨਹੀ ਜਾਨਾ’, ਮੈਡਮ ਅਰਵਿੰਦਰ ਕੌਰ (ਪਟਿਆਲਾ) ਅਤੇ ਬਲਜੀਤ ਸਿੰਘ (ਸਰਹਿੰਦ) ਵੱਲੋਂ ‘ਹੰਮ ਤੁੰਮ ਦੋਨੋ ਮਿਲਕੇ’, ਰਾਜੀਵ ਵਰਮਾ ਅਤੇ ਨਰੇਂਦਰ ਜੇਠੀ ਵੱਲੋਂ ‘ਤੇਰਾ ਜਲਵਾ ਤੋਬਾ ਹੈ’, ਨਵਯਾ ਢਾਂਡਾ ਅਤੇ ਨਯਨਿਕਾ ਵੱਲੋਂ ‘ਅਜੀਬ ਦਾਸਤਾਂ ਹੈ ਯੇ’, ਵਿਜੈ ਟਿਕੂ ਅਤੇ ਪ੍ਰੀਤੀ ਵੱਲੋਂ ‘ਚੁਪਕੇ ਸੇ ਦਿਲ ਦੇ ਦੇ’, ਡਾ. ਰਾਘਵ ਸਿੰਗਲਾ ਵੱਲੋਂ ‘ਯੇ ਦੋ ਦਿਵਾਨੇ’, ਨੰਦ ਕਿਸ਼ੋਰ ਅਤੇ ਪੇ੍ਰਰਨਾ ਵੱਲੋਂ ‘ਜੈ ਜੈ ਸਿ਼ਵ ਸੰਕਰ’, ਅਮਰਜੀਤ ਰਾਹੀ ਅਤੇ ਕਰਮਜੀਤ ਵੱਲੋਂ ‘ਤੁਨੇ ਬੇਚੈਨ ਇਤਨਾ ਜਿ਼ਆਦਾ ਕੀਆ’, ਡਾ. ਧੀਰਜ ਅਤੇ ਡਾ. ਪ੍ਰਦੀਪ ਭਰਦਵਾਜ ਅਤੇ ਕਰਮਜੀਤ ਵੱਲੋਂ ‘ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ’ ਅਤੇ ‘ਯਾਦੋਂ ਕੀ ਬਾਰਾਤ ਨਿਕਲੀ ਹੈ’, ਡਾ. ਸਿ਼ਵਕਾਂਤ ਅਤੇ ਪ੍ਰੀਤੀ ਵੱਲੋਂ ‘ਤੁਝੇ ਨਾ ਦੇਖੂ ਤੋ ਚੈਨ ਮੁਝੇ ਆਤਾ’, ਕੈਲਾਸ਼ ਅਟਵਾਲ ਅਤੇ ਜਸਪ੍ਰੀਤ ਜੱਸਲ ਵੱਲੋਂ ‘ਕੁਛ ਕਹਿਤਾ ਹੈ ਯੇ ਸਾਵਨ’, ਨਰੇਂਦਰ ਗਰਗ ਅਤੇ ਸਿਮਰਨ ਵੱਲੋਂ ‘ਜਬ ਕੋਈ ਬਾਤ ਬਿਗੜ ਜਾਏ’, ਬਲਜੀਤ ਝਾਂਗੜਾ/ਪ੍ਰਦੀਪ ਟਾਂਡਾ ਅਤੇ ਕਰਮਜੀਤ ਵੱਲੋਂ ‘ਰੰਗ ਜਮਾ ਕੇ ਜਾਏਂਗੇ’ ਅਤੇ ਵਿਜੈ ਰਾਮਾਵਤ ਅਤੇ ਸਿਮਰਨ ਵੱਲੋਂ ‘ਕੀਸੀ ਰਾਹ ਮੇਂ ਕੀਸੀ ਮੋੜ ਪਰ’ ਗੀਤ ਸੁਣਾਏ ਗਏ ।
ਮੰਤਰੀ ਕ੍ਰਿਸ਼ਨਾ ਬੇਦੀ ਨੇ ”ਪਰਵਾਜ਼ ਏਕ ਉੜਾਨੋ” ਸੰਸਥਾ ਵਲੋਂ ਕਰਵਾਏ ਗਏ ਭਲਈ ਕਾਰਜਾਂ ਨੂੰ ਸਲਾਹੁੰਦਿਆਂ, ਲੋਕ ਭਲਾਈ ਕਾਰਜਾਂ ਲਈ ਨਕਦ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ । ਸ੍ਰੀ ਜਗਪ੍ਰੀਤ ਸਿੰਘ ਮਹਾਜਨ (ਪ੍ਰੈਸ ਸਕੱਤਰ), ਮਨਮੋਹਨ ਮਿੱਤਲ, ਰੀਤੂ ਰਾਜ ਪਾਂਚਾਲ, ਡਾ. ਐਸ.ਕੇ.ਸਿੰਗਲਾ ਨੇ ਪ੍ਰੋਗਰਾਮ ਵਿੱਚ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ । ਸ੍ਰੀ ਡਾ. ਪਰਦੀਪ ਰਾਠੋਰ ਨੇ ਸਟੇਜ਼ ਸਕੱਤਰ ਦੀ ਭੁਮੀਕਾ ਬਾਖੂ਼ਬੀ ਨਿਭਾਈ ।
Related Video : ![]()








