HomeLifestyle1500 ਲੜਕੀਆਂ ਨੂੰ ਸਿਖਾ ਕੇ ਆਤਮਨਿਰਭਰ ਬਣਾਇਆ : ਡਾ. ਸੁਜਾਤਾ ਸ਼ਰਮਾ ਦੀ...

1500 ਲੜਕੀਆਂ ਨੂੰ ਸਿਖਾ ਕੇ ਆਤਮਨਿਰਭਰ ਬਣਾਇਆ : ਡਾ. ਸੁਜਾਤਾ ਸ਼ਰਮਾ ਦੀ ਮਿਸਾਲੀ ਸੇਵਾ

ਕਰਨਾਲ, 12 ਨਵੰਬਰ (ਜਗਜੀਤ ਸਿੰਘ) :ਕਰਨਾਲ ਦੀ ਬੈਂਕ ਕਲੋਨੀ ਦੀ ਨਿਵਾਸੀ ਡਾ. ਸੁਜਾਤਾ ਸ਼ਰਮਾ ਸਮਾਜ ਸੇਵਾ ਦਾ ਜਿੰਦ ਜਾਗਦਾ ਉਦਾਹਰਨ ਬਣ ਚੁੱਕੀਆਂ ਹਨ। ਉਨ੍ਹਾਂ ਨੇ ਪਿਛਲੇ ਕਈ ਸਾਲਾਂ ਦੌਰਾਨ 1500 ਤੋਂ ਵੱਧ ਨੌਜਵਾਨ ਲੜਕੀਆਂ ਨੂੰ ਸਿਲਾਈ-ਕਢਾਈ, ਕੰਪਿਊਟਰ ਅਤੇ ਬਿਊਟੀ ਪਾਰਲਰ ਵਰਗੇ ਕੋਰਸਾਂ ਦੀ ਮੁਫ਼ਤ ਸਿਖਲਾਈ ਦੇ ਕੇ ਆਤਮਨਿਰਭਰ ਬਣਾਇਆ ਹੈ।

ਪੰਜਾਬ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਪੀ.ਐਚ.ਡੀ. ਕਰਨ ਤੋਂ ਬਾਅਦ, ਡਾ. ਸੁਜਾਤਾ ਨੇ ਨੋਇਡਾ ਦੀ ਨੌਕਰੀ ਛੱਡ ਕੇ ਸਮਾਜ ਸੇਵਾ ਦਾ ਰਾਹ ਚੁਣਿਆ। 31 ਸਾਲ ਪਹਿਲਾਂ ਉਨ੍ਹਾਂ ਨੇ ‘ਤਪਨ ਰੀਹੈਬਿਲੀਟੇਸ਼ਨ ਸੋਸਾਇਟੀ’ ਦੀ ਸਥਾਪਨਾ ਕੀਤੀ, ਜੋ ਅੱਜ ਹਜ਼ਾਰਾਂ ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਬਦਲ ਰਹੀ ਹੈ।

ਡਾ. ਸੁਜਾਤਾ ਨੂੰ 2015 ਵਿੱਚ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਲ ਮਾਡਲ ਦਾ ਖਿਤਾਬ ਵੀ ਮਿਲਿਆ।

ਉਨ੍ਹਾਂ ਵੱਲੋਂ ਚਲਾਈ ਜਾ ਰਹੀ ਸਿਖਲਾਈ ਵਿੱਚ ਸੈਨੇਟਰੀ ਪੈਡ ਨਿਰਮਾਣ, ਰੀਸਾਈਕਲ ਪੇਪਰ ਬਣਾਉਣ ਅਤੇ ਹੋਰ ਸਵੈ-ਰੁਜ਼ਗਾਰ ਨਾਲ ਜੁੜੇ ਕੋਰਸ ਸ਼ਾਮਲ ਹਨ। ਇਸ ਤੋਂ ਇਲਾਵਾ, ਉਹ 350 ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਵੀ ਪ੍ਰਦਾਨ ਕਰ ਰਹੀਆਂ ਹਨ।

ਡਾ. ਸੁਜਾਤਾ ਸਿਰਫ਼ ਸਿੱਖਿਆ ਤੱਕ ਹੀ ਸੀਮਿਤ ਨਹੀਂ ਰਹੀਆਂ, ਬਲਕਿ ਉਹ ਆਰਟ ਆਫ ਲਿਵਿੰਗ ਦੇ ਤਹਿਤ ਪੁਲਿਸ ਅਧਿਕਾਰੀਆਂ ਨੂੰ ਜੀਵਨ-ਕੌਸ਼ਲ ਦੀ ਸਿੱਖਿਆ ਵੀ ਦੇ ਚੁੱਕੀਆਂ ਹਨ।

ਤਪਨ ਸਕੂਲ ਦੇ ਵਿਦਿਆਰਥੀ ਵੀ ਖੇਡ ਮੈਦਾਨਾਂ ਵਿੱਚ ਰੁਝਾਨ ਦਰਸਾ ਰਹੇ ਹਨ। 2013 ਵਿੱਚ ਮੈਲਬਰਨ (ਆਸਟਰੇਲੀਆ) ਵਿੱਚ ਹੋਏ ਸਪੈਸ਼ਲ ਓਲੰਪਿਕ ਕ੍ਰਿਕਟ ਮੁਕਾਬਲੇ ਵਿੱਚ ਵਿਦਿਆਰਥੀ ਅਰੁਣ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਅੱਜ ਉਹ ਖੇਡ ਵਿਭਾਗ ਵਿੱਚ ਕੋਚ ਵਜੋਂ ਸੇਵਾ ਨਿਭਾ ਰਹੇ ਹਨ।

ਡਾ. ਸੁਜਾਤਾ ਦੀ ਅਡੋਲ ਲਗਨ ਅਤੇ ਸਮਰਪਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਮਨ ਵਿਚ ਜਜ਼ਬਾ ਹੋਵੇ ਤਾਂ ਇਕ ਵਿਅਕਤੀ ਪੂਰੇ ਸਮਾਜ ਦੀ ਤਸਵੀਰ ਬਦਲ ਸਕਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments