Home ਪਟਿਆਲਾ ਅਪਡੇਟ ਪਟਿਆਲਾ ਵਿੱਚ ਉੱਤਰਾਖੰਡ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਪਟਿਆਲਾ ਵਿੱਚ ਉੱਤਰਾਖੰਡ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

0

ਸੰਸਕ੍ਰਿਤਿਕ ਪ੍ਰੋਗਰਾਮ ਵਿੱਚ ਬਾਲ ਕਲਾਕਾਰਾਂ ਨੇ ਮੋਹਿਆ ਮਨ — ਮਹਿਮਾਨਾਂ ਦਾ ਕੀਤਾ ਸਨਮਾਨ


ਪਟਿਆਲਾ, 10 ਨਵੰਬਰ (ਪੱਤਰ ਪ੍ਰੇਰਕ) — ਉੱਤਰਾਖੰਡ ਸਭਾ ਪਟਿਆਲਾ ਅਤੇ ਉੱਤਰਾਂਚਲੀ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਉੱਤਰਾਖੰਡ ਸਥਾਪਨਾ ਦਿਵਸ ਦਾ ਸਿਲਵਰ ਜੂਬਲੀ ਸਮਾਰੋਹ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਹ ਸਮਾਰੋਹ ਪਰਮਾਰਥ ਸੇਵਾ ਕਾਰਯ ਸੰਮਤੀ ਪਟਿਆਲਾ ਦੇ ਸਹਿਯੋਗ ਨਾਲ ਉੱਤਰਾਖੰਡ ਧਰਮਸ਼ਾਲਾ ਭਵਨ, ਏਕਤਾ ਨਗਰ ਵਿਖੇ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਅਗਵਾਈ ਕੈਲਾਸ਼ ਪ੍ਰੋਹਿਤ, ਚੇਅਰਮੈਨ ਉੱਤਰਾਖੰਡ ਸਭਾ ਪਟਿਆਲਾ ਨੇ ਕੀਤੀ।

ਇਸ ਮੌਕੇ ਜੋਤ ਸਿੰਘ ਭੰਡਾਰੀ, ਪ੍ਰਧਾਨ ਉੱਤਰਾਖੰਡ ਸਭਾ ਪਟਿਆਲਾ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਸਰੋਪੇ ਪਾ ਕੇ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਪ੍ਰਚੰਡ ਨਾਲ ਕੀਤੀ ਗਈ, ਜੋ ਸੁਧੀਰ ਪੰਤ, ਮੁਲਾਇਮ ਸਿੰਘ ਰਾਣਾ ਅਤੇ ਬਿਸ਼ੇਸ਼ਵਰ ਪ੍ਰਸਾਦ ਨੇ ਮਿਲ ਕੇ ਪ੍ਰਜੱਜਵਲਿਤ ਕੀਤੀ।

ਇਸ ਸੰਸਕ੍ਰਿਤਿਕ ਸਮਾਗਮ ਦਾ ਉਦਘਾਟਨ ਮੋਹਿਤ ਮਹਿੰਦਰਾ, ਪ੍ਰਧਾਨ ਯੂਥ ਕਾਂਗਰਸ ਪੰਜਾਬ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਦੇ ਲੋਕ ਆਪਣੀ ਸੱਭਿਆਚਾਰਕ ਪਹਿਚਾਣ ਅਤੇ ਸੇਵਾ ਭਾਵਨਾ ਨਾਲ ਹਰ ਜਗ੍ਹਾ ਮਿਸਾਲ ਕਾਇਮ ਕਰ ਰਹੇ ਹਨ।

ਪ੍ਰੋਗਰਾਮ ਦੌਰਾਨ ਬਾਲ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਲੋਕ ਨ੍ਰਿਤ੍ਯ, ਗੀਤ ਅਤੇ ਨਾਟਕ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਮੌਕੇ ਨਿਰਸਵਾਰਥ ਵਿਚਾਰ ਸੇਵਾ ਸੰਕਲਪ ਪਟਿਆਲਾ ਵੱਲੋਂ ਉਨ੍ਹਾਂ ਬਾਲ ਕਲਾਕਾਰਾਂ ਨੂੰ ਸ਼ਲਾਘਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ —
ਉਤਮ ਸਿੰਘ ਬਾਗੜੀ, ਸੂਰਬੀਰ ਸਿੰਘ ਪੰਵਾਰ, ਗੱਬਰ ਸਿੰਘ ਰਾਵਤ, ਗੁਰਮੀਤ ਸਿੰਘ ਨੇਗੀ (ਪ੍ਰਧਾਨ ਗੜਵਾਲ ਸਭਾ ਪਟਿਆਲਾ), ਤੇਜਿੰਦਰ ਫੁਲਾਰਾ, ਮਧੂ ਫੁਲਾਰਾ, ਵਿਸ਼ਵੇਸ਼ਰ ਪ੍ਰਸਾਦ ਸ਼ਰਮਾ, ਪ੍ਰਮੇਸ਼ਰ ਸਿੰਘ ਨੇਗੀ, ਰਜਿੰਦਰ ਸਿੰਘ ਪੰਵਾਰ, ਦਵਿੰਦਰ ਸਿੰਘ ਰਮੋਲਾ, ਉਤਮ ਸਿੰਘ ਰਮੋਲਾ, ਗੋਬਿੰਦ ਸਿੰਘ ਨੇਗੀ, ਪ੍ਰਿਥੀਪਾਲ ਸਿੰਘ ਪੰਵਾਰ, ਰਜਿੰਦਰ ਸਿੰਘ ਨੇਗੀ, ਉਪਨੈਨ ਸਿੰਘ ਪਵਾਰ, ਨਰਿੰਦਰ ਸਿੰਘ ਬੁੜਾ ਕੋਟੀ ਅਤੇ ਵਰਿੰਦਰ ਪਟਵਾਰ (ਪ੍ਰਧਾਨ ਪੌੜੀ ਗੜਵਾਲ ਸਭਾ) ਆਦਿ।

ਸਮਾਗਮ ਦੇ ਅੰਤ ‘ਤੇ ਧੰਨਵਾਦ ਪ੍ਰਸਤੁਤੀ ਦੌਰਾਨ ਕੈਲਾਸ਼ ਪ੍ਰੋਹਿਤ ਨੇ ਕਿਹਾ ਕਿ ਉੱਤਰਾਖੰਡ ਸਥਾਪਨਾ ਦਿਵਸ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਆਪਣੀ ਮਾਟੀ, ਸੰਸਕ੍ਰਿਤੀ ਅਤੇ ਸੇਵਾ ਭਾਵਨਾ ਨੂੰ ਯਾਦ ਕਰਨ ਦਾ ਪਵਿੱਤਰ ਦਿਨ ਹੈ।

Exit mobile version