Home ਹਰਿਆਣਾ ਕਰਨਾਲ ‘ਚ ਨਵ-ਵਿਆਹੀ ਔਰਤ ਦੀ ਸ਼ੱਕੀ ਮੌਤ, ਦਾਜ ਲਈ ਸਹੁਰਿਆਂ ‘ਤੇ ਜ਼ਹਿਰ...

ਕਰਨਾਲ ‘ਚ ਨਵ-ਵਿਆਹੀ ਔਰਤ ਦੀ ਸ਼ੱਕੀ ਮੌਤ, ਦਾਜ ਲਈ ਸਹੁਰਿਆਂ ‘ਤੇ ਜ਼ਹਿਰ ਦੇਣ ਦਾ ਦੋਸ਼

0

ਕਰਨਾਲ : (ਰਾਜੇਸ਼ ਕੁਮਾਰ) : ਹਰਿਆਣਾ ਦੇ ਕਰਨਾਲ ਵਿੱਚ ਇੱਕ ਨਵ-ਵਿਆਹੀ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰੀਆ (18) ਵਜੋਂ ਹੋਈ ਹੈ, ਜੋ ਬੈਨਸਨ ਗੇਟ ਇਲਾਕੇ ਦੀ ਰਹਿਣ ਵਾਲੀ ਸੀ। ਰੀਆ ਨੇ ਲਗਭਗ ਢਾਈ ਮਹੀਨੇ ਪਹਿਲਾਂ ਆਪਣੇ ਗੁਆਂਢੀ ਚਿਰਾਗ ਨਾਲ ਪ੍ਰੇਮ ਵਿਆਹ ਕੀਤਾ ਸੀ।

ਰੀਆ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰਿਆਂ ਨੇ ਦਾਜ ਦੀ ਮੰਗ ਨਾ ਪੂਰੀ ਹੋਣ ਕਾਰਨ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਸ਼ਨੀਵਾਰ ਸ਼ਾਮ ਨੂੰ ਸਹੁਰਿਆਂ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਰੀਆ ਬਿਮਾਰ ਹੈ, ਪਰ ਜਦੋਂ ਪਰਿਵਾਰ ਹਸਪਤਾਲ ਪਹੁੰਚਿਆ, ਤਦ ਤਕ ਉਹ ਦੀ ਮੌਤ ਹੋ ਚੁੱਕੀ ਸੀ।

ਹਸਪਤਾਲ ਸਟਾਫ਼ ਨੇ ਪਰਿਵਾਰ ਨੂੰ ਦੱਸਿਆ ਕਿ ਰੀਆ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਸੀ। ਰੀਆ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਨੂੰ ਅਕਸਰ ਮਾਰਿਆ-ਪੀਟਿਆ ਜਾਂਦਾ ਸੀ, ਉਸ ਤੋਂ ਘਰ ਦੇ ਸਾਰੇ ਕੰਮ ਕਰਵਾਏ ਜਾਂਦੇ ਸਨ ਅਤੇ ਖਾਣਾ ਵੀ ਢੰਗ ਨਾਲ ਨਹੀਂ ਦਿੱਤਾ ਜਾਂਦਾ ਸੀ। ਮੌਤ ਤੋਂ ਕੁਝ ਘੰਟੇ ਪਹਿਲਾਂ ਰੀਆ ਨੇ ਆਪਣੀ ਮਾਸੀ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਸ ਦੀ ਸੱਸ ਉਸ ਨੂੰ ਬਹੁਤ ਤੰਗ ਕਰ ਰਹੀ ਹੈ।

ਪਰਿਵਾਰ ਨੇ ਪਹਿਲਾਂ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ, ਪਰ ਪੁਲਿਸ ਦੇ ਭਰੋਸੇ ਤੋਂ ਬਾਅਦ ਉਹ ਮੰਨ ਗਏ। ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਪ੍ਰਵੀਨ ਕੁਮਾਰ ਨੇ ਕਿਹਾ ਕਿ ਰੀਆ ਦੇ ਪਤੀ ਚਿਰਾਗ, ਉਸ ਦੀ ਸੱਸ, ਸਹੁਰੇ ਅਤੇ ਦੇਵਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Exit mobile version