Home ਪਟਿਆਲਾ ਅਪਡੇਟ ਐਮ.ਐਲ.ਏ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਡਕਾਲਾ ‘ਚ 1.50 ਕਰੋੜ ਦੇ ਵਿਕਾਸ...

ਐਮ.ਐਲ.ਏ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਡਕਾਲਾ ‘ਚ 1.50 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ

0

ਸਮਾਣਾ ਹਲਕੇ ਦੇ ਹਰ ਪਿੰਡ ਦਾ ਬਿਨ੍ਹਾਂ ਵਿਤਕਰੇ ਤੋਂ ਚਹੁੰਤਰਫ਼ਾ ਵਿਕਾਸ – ਜੌੜਾਮਾਜਰਾ


ਸਮਾਣਾ, ਡਕਾਲਾ, 10 ਨਵੰਬਰ (ਜਤਿੰਦਰ ਗਰਗ): ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਡਕਾਲਾ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਰੰਗਲਾ ਪੰਜਾਬ” ਮੁਹਿੰਮ ਤਹਿਤ ਸਮਾਣਾ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦਾ ਵਿਕਾਸ ਬਿਨ੍ਹਾਂ ਕਿਸੇ ਵਿਤਕਰੇ ਤੋਂ ਕੀਤਾ ਜਾ ਰਿਹਾ ਹੈ।

ਜੌੜਾਮਾਜਰਾ ਨੇ ਦੱਸਿਆ ਕਿ ਹਲਕੇ ਦੇ 30 ਖੇਡ ਮੈਦਾਨਾਂ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ 100 ਦਿਹਾਤੀ ਲਿੰਕ ਸੜਕਾਂ ਦੇ ਨਵ ਨਿਰਮਾਣ ਅਤੇ ਮੁਰੰਮਤ ਲਈ 32.17 ਕਰੋੜ ਰੁਪਏ ਦੀ ਰਕਮ ਨਾਲ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਨਵੇਂ ਤੇ ਪੁਰਾਣੇ ਡਕਾਲਾ ਲਈ ਪੰਚਾਇਤ ਘਰ ਦੇ ਨਿਰਮਾਣ ਲਈ 25 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਪਿੰਡ ਵਿੱਚ 78.65 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਣਾਲੀ ਤੇ ਕੰਕਰੀਟ ਦੀ ਫਿਰਨੀ ਬਣਾਈ ਗਈ ਹੈ। ਜੌੜਾਮਾਜਰਾ ਨੇ ਜੋੜਿਆ ਕਿ ਪਿੰਡ ਡਕਾਲਾ ਵਿੱਚ ਗਰਾਊਂਡ, ਛੱਪੜਾਂ, ਪਾਣੀ ਨਿਕਾਸੀ ਤੇ ਰਸਤਿਆਂ ਦੇ ਸਾਰੇ ਬਾਕੀ ਕੰਮ ਜਲਦ ਪੂਰੇ ਕੀਤੇ ਜਾਣਗੇ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਸਦਕਾ ਸਮਾਣਾ ਹਲਕੇ ਵਿੱਚ ਕੋਈ ਵੀ ਵਿਕਾਸ ਪ੍ਰੋਜੈਕਟ ਬਕਾਇਆ ਨਹੀਂ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਸਰਕਾਰ ਦੀ ਪਹਿਲਕਦਮੀ ਨੂੰ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਰੋਜ਼ਗਾਰ ਖੇਤਰਾਂ ਵਿੱਚ ਵੱਡੇ ਸੁਧਾਰ ਦਰਜ ਹੋ ਰਹੇ ਹਨ।

ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਮਨਿੰਦਰ ਸਿੰਘ (ਬਲਾਕ ਪ੍ਰਧਾਨ), ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ, ਸਰਪੰਚ ਹਰਕਿੰਦਰ ਸਿੰਘ, ਸਰਪੰਚ ਅਮਰਦੀਪ ਸਿੰਘ, ਕੁਲਜੀਤ ਸਿੰਘ ਰੰਧਾਵਾ, ਮਨਬੀਰ ਸਿੰਘ ਡਕਾਲਾ, ਪਵਿੱਤਰ ਸਿੰਘ, ਅੰਮ੍ਰਿਤ ਸਿੰਘ ਤਲਵੰਡੀ, ਜੇ.ਈ. ਸੁਨੀਲ ਕੁਮਾਰ, ਅਤੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਸਮੇਤ ਕਈ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।

Exit mobile version