Homeਦੇਸ਼ਇਮਤਿਹਾਨ ਵਿੱਚ ਬੈਠਣ ਤੋਂ ਮਨਾ ਕਰਨ ’ਤੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਇਮਤਿਹਾਨ ਵਿੱਚ ਬੈਠਣ ਤੋਂ ਮਨਾ ਕਰਨ ’ਤੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਮੁਜ਼ੱਫਰਨਗਰ (ਜਗਦੇਵ ਰੰਚਨਾਂ): ਅੱਜ ਇੱਥੇ ਬੁਢਾਨਾ ਵਿਖੇ ਡੀ.ਏ.ਵੀ. ਕਾਲਜ ਵਿੱਚ ਵਾਪਰੀ ਘਟਨਾ ਅਨੁਸਾਰ ਇੱਕ 22 ਸਾਲਾ ਵਿਦਿਆਰਥੀ ਨੇ ਕਾਲਜ ਵੱਲੋਂ ਪੇਪਰ ਵਿੱਚ ਬੈਠਣ ਤੋਂ ਮਨਾ ਕਰਨ ’ਤੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਦਸਿਆ ਕਿ ਫੀਸ ਨਾ ਅਦਾ ਕਰਨ ਕਾਰਨ ਇਕ ਕਾਲਜ ਵਿਦਿਆਰਥੀ ਨੂੰ ਕਥਿਤ ਤੌਰ ਉਤੇ ਇਮਤਿਹਾਨ ’ਚ ਬੈਠਣ ਨਾ ਦਿਤਾ ਗਿਆ, ਜਿਸ ਤੋਂ ਬਾਅਦ ਉਸ ਨੇ ਪ੍ਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਗਾ ਲਈ। ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬਾਅਦ ’ਚ ਉਸ ਨੂੰ ਇਲਾਜ ਲਈ ਉੱਚ ਕੇਂਦਰ ’ਚ ਰੈਫਰ ਕਰ ਦਿਤਾ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਮੁਤਾਬਕ ਵਿਦਿਆਰਥੀ ਦੀ ਪਹਿਚਾਣ ਉੱਜਵਲ ਰਾਣਾ (22) ਸਾਲ ਵਜੋਂ ਹੋਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments