Homeਪੰਜਾਬਈ.ਡੀ. ਨੇ ਸੰਭਾਲੀ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ਦੀ ਕਮਾਨ, 50...

ਈ.ਡੀ. ਨੇ ਸੰਭਾਲੀ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ਦੀ ਕਮਾਨ, 50 ਅਧਿਕਾਰੀ ਰਡਾਰ ‘ਤੇ

ਚੰਡੀਗੜ੍ਹ : (ਰਾਜੇਸ਼ ਕੁਮਾਰ) : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈ.ਡੀ. ਦੀ ਟੀਮ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਪਹੁੰਚ ਕੇ ਡੀ.ਆਈ.ਜੀ. ਭੁੱਲਰ ਨਾਲ ਸਬੰਧਤ ਦਸਤਾਵੇਜ਼ਾਂ ਤੇ ਹੋਰ ਅਧਿਕਾਰੀਆਂ ਦੇ ਰਿਕਾਰਡ ਦੀ ਜਾਂਚ ਕਰੇਗੀ। ਇਹ ਅਧਿਕਾਰੀ ਬੇਨਾਮੀ ਜਾਇਦਾਦਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।

ਸੀ.ਬੀ.ਆਈ. ਜਾਂਚ ਦੌਰਾਨ ਖੁਲਾਸਾ ਹੋਇਆ ਕਿ ਡੀ.ਆਈ.ਜੀ. ਭੁੱਲਰ ਰਾਹੀਂ ਲਗਭਗ 50 ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਰਿਸ਼ਵਤਖੋਰੀ ਅਤੇ ਨਿਵੇਸ਼ ਘੁਟਾਲਿਆਂ ਵਿੱਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਅਧਿਕਾਰੀਆਂ ਦੇ ਨਾਮਾਂ ਦੀ ਸੂਚੀ ਸੀ.ਬੀ.ਆਈ. ਨੇ ਤਿਆਰ ਕਰ ਲਈ ਹੈ ਜੋ ਹੁਣ ਈ.ਡੀ. ਨੂੰ ਸੌਂਪੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਡੀ.ਆਈ.ਜੀ. ਭੁੱਲਰ ਦੀ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਕਈ ਉੱਚ ਅਧਿਕਾਰੀ ਪਟਿਆਲਾ ਸਥਿਤ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦਾਂ ਵਿੱਚ ਨਿਵੇਸ਼ ਕਰਦੇ ਸਨ। ਇਸ ਦੌਰਾਨ ਸੀ.ਬੀ.ਆਈ. ਨੇ ਲੁਧਿਆਣਾ ਅਤੇ ਪਟਿਆਲਾ ਵਿੱਚ ਛਾਪੇ ਮਾਰ ਕੇ ਮਹੱਤਵਪੂਰਨ ਦਸਤਾਵੇਜ਼ ਕਬਜ਼ੇ ਵਿੱਚ ਲਏ ਹਨ।

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵਿਚੋਲਾ ਕ੍ਰਿਸ਼ਨਨ ਸ਼ਾਰਦਾ ਜਾਂ ਕ੍ਰਿਸ਼ਨੂ ਦੇ ਮੋਬਾਈਲ ਫੋਨ ਤੋਂ 50 ਅਧਿਕਾਰੀਆਂ ਦੇ ਸੰਪਰਕ ਅਤੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕ੍ਰਿਸ਼ਨੂ ਨੇ ਤਬਾਦਲੇ, ਪੋਸਟਿੰਗਾਂ, ਐਫ.ਆਈ.ਆਰ. ਰੱਦ ਕਰਨ ਅਤੇ ਹਥਿਆਰ ਲਾਇਸੈਂਸ ਹਾਸਲ ਕਰਨ ਵਰਗੇ ਕੰਮਾਂ ਲਈ ਅਧਿਕਾਰੀਆਂ ਨਾਲ ਸਾਂਠਗਾਂਠ ਰੱਖੀ ਹੋਈ ਸੀ।

ਸੀ.ਬੀ.ਆਈ. ਵੱਲੋਂ ਸਾਰਾ ਰਿਕਾਰਡ ਈ.ਡੀ. ਨੂੰ ਸੌਂਪਣ ਤੋਂ ਬਾਅਦ ਅਗਲੇ ਦਿਨਾਂ ਵਿੱਚ ਕਈ ਅਧਿਕਾਰੀਆਂ ਨੂੰ ਬੇਨਾਮੀ ਜਾਇਦਾਦਾਂ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਪੁੱਛਗਿੱਛ ਲਈ ਨੋਟਿਸ ਜਾਰੀ ਹੋ ਸਕਦੇ ਹਨ। ਈ.ਡੀ. ਦੀ ਐਂਟਰੀ ਨਾਲ ਪੰਜਾਬ ਪ੍ਰਸ਼ਾਸਨ ਦੇ ਉੱਚ ਪੱਧਰ ‘ਤੇ ਹਲਚਲ ਮਚਣ ਦੀ ਸੰਭਾਵਨਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments