Homeਹਰਿਆਣਾ“ਵੰਦੇ ਮਾਤਰਮ” ਸਿਰਫ਼ ਗੀਤ ਨਹੀਂ, ਇਹ ਭਾਰਤ ਦੀ ਰੂਹ ਤੇ ਪਹਿਚਾਣ ਹੈ...

“ਵੰਦੇ ਮਾਤਰਮ” ਸਿਰਫ਼ ਗੀਤ ਨਹੀਂ, ਇਹ ਭਾਰਤ ਦੀ ਰੂਹ ਤੇ ਪਹਿਚਾਣ ਹੈ – ਮੁੱਖ ਮੰਤਰੀ ਨਾਇਬ ਸੈਣੀ

ਰਾਸ਼ਟਰੀ ਗੀਤ “ਵੰਦੇ ਮਾਤਰਮ” ਦੌਰਾਨ ਅੰਬਾਲਾ ’ਚ ਜਨ ਸੈਲਾਬ

ਅੰਬਾਲਾ: (ਜਗਦੇਵ ਰੰਚਨਾਂ):  ਅੰਬਾਲਾ ਸਿਟੀ ਵਿੱਚ ਸ਼ੁੱਕਰਵਾਰ ਨੂੰ ਆਯੋਜਿਤ ਰਾਜ-ਪੱਧਰੀ ਸਮਾਰੋਹ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ “ਵੰਦੇ ਮਾਤਰਮ” ਕੇਵਲ ਇੱਕ ਗੀਤ ਨਹੀਂ, ਸਗੋਂ ਇਹ ਭਾਰਤ ਦੀ ਰੂਹ, ਧੜਕਣ ਤੇ ਪਛਾਣ ਹੈ। ਜਿਨ੍ਹਾਂ ਨੂੰ ਇਸ ਗੀਤ ਨਾਲ ਐਤਰਾਜ਼ ਹੈ, ਉਹ ਭਾਰਤ ਦੀ ਸਭਿਆਚਾਰ, ਆਤਮਾ ਅਤੇ ਰਾਸ਼ਟਰੀ ਗੌਰਵ ਨੂੰ ਨਹੀਂ ਸਮਝਦੇ।

ਇਹ ਸਮਾਰੋਹ ਭਾਰਤ ਦੇ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮਨਾਇਆ ਗਿਆ। ਇਸ ਮੌਕੇ ਦਿੱਲੀ ਵਿਖੇ ਹੋਏ ਕੇਂਦਰੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਵੰਦੇ ਮਾਤਰਮ” ਦੀ ਅਮਰ ਆਤਮਾ ਨੂੰ ਨਮਨ ਕੀਤਾ ਅਤੇ ਸਮਰਪਿਤ ਡਾਕ ਟਿਕਟ ਤੇ ਯਾਦਗਾਰੀ ਸਿੱਕਾ ਜਾਰੀ ਕੀਤਾ।

ਮੁੱਖ ਮੰਤਰੀ ਨਾਇਬ ਸੈਨੀ ਨੇ ਲੋਕਾਂ ਨੂੰ “ਵੰਦੇ ਮਾਤਰਮ” ਦੇ 150ਵੇਂ ਵਰ੍ਹੇ ਦੀਆਂ ਵਧਾਈਆਂ ਦਿੰਦਿਆਂ ਸਵਦੇਸ਼ੀ ਸੰਕਲਪ” ਦੀ ਸ਼ਪਥ ਵੀ ਦਿਵਾਈ ਅਤੇ ਜਾਣਕਾਰੀ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ, ਜਿਸ ਵਿੱਚ “ਵੰਦੇ ਮਾਤਰਮ” ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ “ਵੰਦੇ ਮਾਤਰਮ” ਸਿਰਫ਼ ਗੀਤ ਨਹੀਂ, ਸਗੋਂ ਇਹ ਭਾਰਤ ਦੀ ਆਜ਼ਾਦੀ ਅੰਦੋਲਨ ਦੀ ਚੇਤਨਾ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ, “ਇਸ ਗੀਤ ਨੇ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਭਾਰਤੀਆਂ ਵਿੱਚ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਬਲੀਦਾਨ ਦੀ ਭਾਵਨਾ ਜਗਾਈ। ਇਹ ਉਹ ਦਿਵਿਆ ਤਾਕਤ ਸੀ ਜਿਸਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਦਿੱਤਾ ਅਤੇ ਯੁਵਾ ਪੀੜ੍ਹੀ ਵਿੱਚ ਕ੍ਰਾਂਤੀ ਦੀ ਚਿੰਗਾਰੀ ਭੜਕਾਈ। ਅੰਗਰੇਜ਼ ਇਸ ਗੀਤ ਤੋਂ ਡਰਦੇ ਸਨ ਕਿਉਂਕਿ ਇਸ ਵਿੱਚ ਹਥਿਆਰਾਂ ਨਾਲੋਂ ਲੱਖਾਂ ਗੁਣਾ ਵੱਧ ਸ਼ਕਤੀ ਸੀ।”

ਮੁੱਖ ਮੰਤਰੀ ਨੇ ਇਹ ਵੀ ਯਾਦ ਦਿਵਾਇਆ ਕਿ ਪੰਡਿਤ ਵਿਸ਼ਨੂ ਦਿਗੰਬਰ ਪਾਲੁਸਕਰ ਨੂੰ 1923 ਵਿੱਚ ਹੋਏ ਕਾਕੀਨਾਡਾ ਕਾਂਗਰਸ ਅਧਿਵੇਸ਼ਨ ਵਿੱਚ ਰਾਸ਼ਟਰੀ ਗੀਤ “ਵੰਦੇ ਮਾਤਰਮ” ਗਾਉਣ ਲਈ ਸੱਦਾ ਦਿੱਤਾ ਗਿਆ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments