Home ਸੰਸਾਰ ਕੈਨੇਡਾ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਤਿੰਨ ਭਾਰਤੀਆਂ ਨੂੰ ਦੇਸ਼ ਨਿਕਾਲਾ

ਕੈਨੇਡਾ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਤਿੰਨ ਭਾਰਤੀਆਂ ਨੂੰ ਦੇਸ਼ ਨਿਕਾਲਾ

0

ਕੌਮੇਡੀਅਨ ਕਪਿਲ ਸ਼ਰਮਾ ਦੇ “ਕੇਪਸ ਕੈਫੇ” ਵਿੱਚ ਹੋਈ ਗੋਲੀਬਾਰੀ ਘਟਨਾ ਨਾਲ ਜੁੜੇ ਸੰਬੰਧ


ਓਟਵਾ/ ਕੈਨੇਡਾ (ਸ਼ਹੀਦ—ਏ—ਆਜ਼ਮ ਬਿਓਰੋ): ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਤੋਂ ਜਬਰਦਸਤੀ ਵਸੂਲੀ ਕਰਨ ਵਾਲੇ ਗਿਰੋਹਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕੈਨੇਡੀਅਨ ਅਧਿਕਾਰੀਆਂ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਇਹ ਤਿੰਨੇ ਵਿਅਕਤੀ ਪ੍ਰਸਿੱਧ ਕੌਮੇਡੀਅਨ ਕਪਿਲ ਸ਼ਰਮਾ ਦੇ “ਕੇਪਸ ਕੈਫੇ” ਵਿੱਚ ਹੋਈ ਗੋਲੀਬਾਰੀ ਘਟਨਾ ਨਾਲ ਜੋੜੇ ਜਾ ਰਹੇ ਹਨ।

ਜਾਂਚ ਅਨੁਸਾਰ, ਇਹ ਤਿੰਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਹਨ, ਜਿਸਨੂੰ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਕਾਰਵਾਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਆਰ.ਸੀ.ਐਮ.ਪੀ. ਅਤੇ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਨਾਲ ਸਾਂਝੇ ਤੌਰ ‘ਤੇ ਕੀਤੀ।

ਇਹ ਟਾਸਕ ਫੋਰਸ ਇਸ ਸਾਲ ਦੇ ਸ਼ੁਰੂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਦੇ ਵਿਰੁੱਧ ਖੁਫੀਆ ਕਾਰਵਾਈਆਂ ਦੇ ਤਾਲਮੇਲ ਲਈ ਬਣਾਈ ਗਈ ਸੀ। ਅਧਿਕਾਰੀਆਂ ਦੇ ਮੁਤਾਬਕ, ਇਸ ਸਮੇਂ 78 ਹੋਰ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਜਾਰੀ ਹੈ, ਜਿਨ੍ਹਾਂ ‘ਤੇ ਅਪਰਾਧਿਕ ਗਿਰੋਹਾਂ ਨਾਲ ਸੰਬੰਧ ਹੋਣ ਦੇ ਸ਼ੱਕ ਹਨ।

ਬੀਤੇ ਮਹੀਨਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਜਬਰਦਸਤੀ ਵਸੂਲੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਅਪਰਾਧੀ ਗਿਰੋਹ ਕ੍ਰਿਪਟੋਕਰੰਸੀ ਰਾਹੀਂ ਰਕਮ ਮੰਗਦੇ ਹਨ ਅਤੇ ਮੰਗਾਂ ਨਾ ਮੰਨੇ ਜਾਣ ‘ਤੇ ਅੱਗਜ਼ਨੀ ਤੇ ਹਿੰਸਾ ਦਾ ਸਹਾਰਾ ਲੈਂਦੇ ਹਨ। ਸਰੀ, ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਖੇਤਰਾਂ ਦੇ ਕਈ ਪੰਜਾਬੀ ਕਾਰੋਬਾਰ ਇਸ ਤੋਂ ਪ੍ਰਭਾਵਿਤ ਹੋਏ ਹਨ।

ਸੁਰੱਖਿਆ ਕਾਰਣਾਂ ਕਰਕੇ ਤਿੰਨਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਕੈਨੇਡਾ ਦੇ ਪੰਜਾਬੀ ਵਪਾਰਕ ਭਾਈਚਾਰੇ ਨੂੰ ਗੈਂਗਸਟਰ ਤੇ ਅੱਤਵਾਦੀ ਖ਼ਤਰਿਆਂ ਤੋਂ ਸੁਰੱਖਿਅਤ ਕਰਨ ਵੱਲ ਮਹੱਤਵਪੂਰਨ ਕਦਮ ਹੈ।

Exit mobile version