Homeਸੰਸਾਰਭਾਰਤ ਦੀ ਸ਼ਾਨਦਾਰ ਜਿੱਤ: ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ

ਭਾਰਤ ਦੀ ਸ਼ਾਨਦਾਰ ਜਿੱਤ: ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ

ਸਿਡਨੀ: ਭਾਰਤ ਨੇ ਚੌਥੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਕੇ ਲੜੀ ‘ਚ 2-1 ਦੀ ਬੜ੍ਹਤ ਹਾਸਲ ਕਰ ਲਈ। ਕੈਰਾਰਾ ਓਵਲ ਵਿਖੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ‘ਤੇ 167 ਦੌੜਾਂ ਬਣਾਈਆਂ।
ਜਵਾਬ ਵਿੱਚ ਆਸਟ੍ਰੇਲੀਆ ਦੀ ਪੂਰੀ ਟੀਮ 18.2 ਓਵਰਾਂ ਵਿੱਚ ਸਿਰਫ 119 ਦੌੜਾਂ ‘ਤੇ ਸਮੇਟ ਲਈ ਗਈ। ਭਾਰਤ ਲਈ ਉਪ-ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ, ਜਦਕਿ ਵਾਸ਼ਿੰਗਟਨ ਸੁੰਦਰ ਨੇ ਗੇਂਦਬਾਜ਼ੀ ‘ਚ ਕਮਾਲ ਕਰਦਿਆਂ 3 ਵਿਕਟਾਂ ਚਟਕਾਈਆਂ। ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਨੇ 2-2 ਵਿਕਟਾਂ ਹਾਸਲ ਕੀਤੀਆਂ।
ਲੜੀ ਦਾ ਪੰਜਵਾਂ ਅਤੇ ਫੈਸਲਾਕੁੰਨ ਮੈਚ ਹੁਣ ਸ਼ਨੀਵਾਰ ਨੂੰ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments