Homeਦੇਸ਼ਬਿਹਾਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਚਰਨ: 18 ਜ਼ਿਲ੍ਹਿਆਂ ਦੀਆਂ 121 ਸੀਟਾਂ...

ਬਿਹਾਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਚਰਨ: 18 ਜ਼ਿਲ੍ਹਿਆਂ ਦੀਆਂ 121 ਸੀਟਾਂ ‘ਤੇ 13.13 ਫੀਸਦੀ ਵੋਟਿੰਗ

ਐਨ.ਡੀ.ਏ.–ਮਹਾਗਠਬੰਧਨ ਵਿਚ ਸਿੱਧੀ ਟੱਕਰ


ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਲਈ ਅੱਜ ਵੋਟਿੰਗ ਜਾਰੀ ਹੈ। 18 ਜ਼ਿਲ੍ਹਿਆਂ ਦੀਆਂ 121 ਸੀਟਾਂ ‘ਤੇ ਸਵੇਰੇ 9 ਵਜੇ ਤੱਕ 13.13 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਚਰਨ ਵਿਚ 3 ਕਰੋੜ ਤੋਂ ਵੱਧ ਵੋਟਰ 1314 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਬੰਦ ਕਰਨਗੇ, ਜਿਨ੍ਹਾਂ ਵਿਚ 1192 ਮਰਦ ਅਤੇ 122 ਔਰਤਾਂ ਸ਼ਾਮਲ ਹਨ।

ਇਸ ਚੋਣ ਵਿਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਤੇ ਆਰ.ਜੇ.ਡੀ. ਦੀ ਅਗਵਾਈ ਵਾਲੇ ਮਹਾਗਠਬੰਧਨ ਵਿਚ ਮੁਕਾਬਲਾ ਤਗੜਾ ਹੈ। ਇਸ ਤੋਂ ਇਲਾਵਾ ਜਨ ਸੁਰਾਜ, ਜਨਸ਼ਕਤੀ ਜਨਤਾ ਦਲ, ਆਜ਼ਾਦ ਸਮਾਜ ਪਾਰਟੀ, ਐਆਈਐਮਆਈਐਮ ਤੇ ਬੀ.ਐਸ.ਪੀ. ਵਰਗੀਆਂ ਪਾਰਟੀਆਂ ਵੀ ਕੁਝ ਸੀਟਾਂ ‘ਤੇ ਚੋਣੀ ਮੈਦਾਨ ‘ਚ ਮੌਜੂਦ ਹਨ।

ਰਾਘੋਪੁਰ, ਮੁੰਗੇਰ, ਗੋਪਾਲਗੰਜ, ਬਕਸਰ ਅਤੇ ਲਖੀਸਰਾਏ ਵਰਗੇ ਹਲਕੇ ਇਸ ਵਾਰ ਚਰਚਾ ਦਾ ਕੇਂਦਰ ਹਨ ਕਿਉਂਕਿ ਇੱਥੇ ਕਈ ਵੱਡੇ ਨੇਤਾਵਾਂ ਦੀ ਸਿਆਸੀ ਕਿਸਮਤ ਦਾਅ ‘ਤੇ ਹੈ। ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ “ਤਵਾ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ ਉਹ ਸੜ ਜਾਏਗੀ। ਹੁਣ ਨਵੇਂ ਬਿਹਾਰ ਲਈ ਤੇਜਸਵੀ ਸਰਕਾਰ ਬਹੁਤ ਜ਼ਰੂਰੀ ਹੈ।”

ਦੂਜੇ ਪਾਸੇ, ਆਰ.ਜੇ.ਡੀ. ਨੇਤਾ ਮ੍ਰਿਤੁੰਜਯ ਤਿਵਾਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਐਨ.ਡੀ.ਏ. ਨੇਤਾ ਜਨਤਾ ਦੇ ਫੈਸਲੇ ਤੋਂ ਡਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ “ਇਸ ਵਾਰ ਐਨ.ਡੀ.ਏ. ਨੂੰ 60 ਸੀਟਾਂ ਵੀ ਨਹੀਂ ਮਿਲਣਗੀਆਂ, ਜਦਕਿ ਇਹ 160 ਦਾ ਸੁਪਨਾ ਦੇਖ ਰਹੇ ਹਨ।”

ਪਹਿਲੇ ਚਰਨ ਦੀ ਵੋਟਿੰਗ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਹੈ ਅਤੇ ਚੋਣ ਕਮੀਸ਼ਨ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments