ਨਿਊਯਾਰਕ, (ਸ਼ਹੀਦ—ਏ—ਆਜ਼ਮ ਬਿਓਰੋ) :

ਅਮਰੀਕਾ ਦੀਆਂ ਤਾਜ਼ਾ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਬਣੇ ਹਨ। ਉਹ ਸ਼ਹਿਰ ਦੇ ਪਹਿਲੇ ਭਾਰਤੀ ਅਤੇ ਮੁਸਲਿਮ ਮੇਅਰ ਹਨ। ਵਰਜੀਨੀਆ ‘ਚ ਗਜ਼ਾਲਾ ਹਾਸ਼ਮੀ ਨੇ ਲੈਫ਼ਟੀਨੈਂਟ ਗਵਰਨਰ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਇਸੇ ਤਰ੍ਹਾਂ ਓਹੀਓ ਦੇ ਸਿਨਸਿਨਾਟੀ ‘ਚ ਆਫ਼ਤਾਬ ਪੁਰੇਵਾਲ ਨੇ ਦੂਜੀ ਵਾਰ ਮੇਅਰ ਦੀ ਚੋਣ ਜਿੱਤੀ ਹੈ।
ਇਨ੍ਹਾਂ ਜਿੱਤਾਂ ਨਾਲ ਅਮਰੀਕੀ ਸਿਆਸਤ ਵਿਚ ਦੱਖਣੀ ਏਸ਼ੀਆਈ ਕਮਿਊਨਿਟੀ ਦੀ ਭੂਮਿਕਾ ਹੋਰ ਮਜ਼ਬੂਤ ਹੋ ਗਈ ਹੈ।







