Home ਪੰਜਾਬ ਸੂਬਾ ਸਰਕਾਰ ਦਾ ਵੱਡਾ ਫੈਸਲਾ: 19 ਟੋਲ ਪਲਾਜ਼ੇ ਬੰਦ

ਸੂਬਾ ਸਰਕਾਰ ਦਾ ਵੱਡਾ ਫੈਸਲਾ: 19 ਟੋਲ ਪਲਾਜ਼ੇ ਬੰਦ

0

ਪੰਜਾਬੀਆਂ ਦੀ ਜੇਬ ਵਿੱਚ ਸਾਲਾਨਾ 225 ਕਰੋੜ ਦੀ ਬੱਚਤ


ਚੰਡੀਗੜ੍ਹ, (ਚੌਧਰੀ ਛਤਰਪਾਲ ਸਿੰਘ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਰਾਹਤ ਦੇਣ ਵਾਸਤੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਮਾਰਚ 2022 ਤੋਂ ਲੈ ਕੇ ਹੁਣ ਤੱਕ ਰਾਜ ਸਰਕਾਰ ਨੇ ਪੰਜਾਬ ਵਿੱਚ ਚੱਲ ਰਹੇ 19 ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਹਰ ਰੋਜ਼ ਲਗਭਗ ₹65 ਲੱਖ ਅਤੇ ਸਾਲਾਨਾ ₹225 ਕਰੋੜ ਦੀ ਬੱਚਤ ਪੰਜਾਬੀਆਂ ਦੀ ਜੇਬ ਵਿੱਚ ਹੋ ਰਹੀ ਹੈ।

ਇਹ ਫੈਸਲਾ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵਚਨਬੱਧਤਾ ਦਾ ਪ੍ਰਤੀਕ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਕੰਪਨੀਆਂ ਇਕਰਾਰਨਾਮਿਆਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੀਆਂ ਹਨ, ਸੜਕਾਂ ਦੀ ਸੰਭਾਲ ਠੀਕ ਤਰ੍ਹਾਂ ਨਹੀਂ ਕਰਦੀਆਂ ਜਾਂ ਸਰਕਾਰੀ ਰਾਇਲਟੀ ਜਮ੍ਹਾਂ ਨਹੀਂ ਕਰਵਾਉਂਦੀਆਂ, ਉਨ੍ਹਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।

ਕਈ ਟੋਲ ਪਲਾਜ਼ਿਆਂ ਦਾ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਵਿਸਥਾਰ ਦੇਣ ਤੋਂ ਇਨਕਾਰ ਕਰ ਦਿੱਤਾ। ਜਿੱਥੇ ਇਕਰਾਰਨਾਮੇ ਦੀ ਉਲੰਘਣਾ ਹੋਈ, ਉਥੇ ਸਿੱਧੇ ਤੌਰ ‘ਤੇ ਟੋਲ ਬੰਦ ਕਰ ਦਿੱਤੇ ਗਏ। ਇਹ ਕਦਮ ਸਾਫ਼ ਸੰਦੇਸ਼ ਦੇਂਦਾ ਹੈ ਕਿ ਮਾਨ ਸਰਕਾਰ ਦਾ ਧਿਆਨ ਕਾਰਪੋਰੇਟ ਮੁਨਾਫ਼ੇ ਨਹੀਂ, ਸਗੋਂ ਆਮ ਜਨਤਾ ਦੀ ਭਲਾਈ ’ਤੇ ਕੇਂਦਰਿਤ ਹੈ।

ਇਸ ਫੈਸਲੇ ਨਾਲ ਸੂਬੇ ਦੇ ਲੱਖਾਂ ਵਾਹਨ ਚਾਲਕਾਂ ਨੂੰ ਹਰ ਰੋਜ਼ ਆਰਥਿਕ ਰਾਹਤ ਮਿਲ ਰਹੀ ਹੈ ਅਤੇ ਸੜਕ ਯਾਤਰਾ ਹੋਰ ਸੌਖੀ ਤੇ ਸਸਤੀ ਬਣ ਗਈ ਹੈ।

Exit mobile version