ਪਟਿਆਲਾ : ਪਟਿਆਲਾ ਵਿਖੇ ਬੀ.ਐਚ.ਪੀ. ਪ੍ਰੋਪਰਟੀ ਦੇ ਮਾਲਕ ਦੇ ਘਰ ਮੰਗਲਵਾਰ ਸਵੇਰੇ ਸੀ.ਬੀ.ਆਈ. ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ, ਇਹ ਕਾਰਵਾਈ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਾਮਲੇ ਦੇ ਤਹਿਤ ਕੀਤੀ ਗਈ ਹੈ।
ਸੀ.ਬੀ.ਆਈ. ਦੀ ਟੀਮ ਵੱਲੋਂ ਪ੍ਰੋਪਰਟੀ ਮਾਲਕ ਦੇ ਘਰ ਦੀ ਗਹਿਰਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਸੰਭਾਵਨਾ ਹੈ ਕਿ ਜਾਂਚ ਦੌਰਾਨ ਕੁਝ ਮਹੱਤਵਪੂਰਨ ਦਸਤਾਵੇਜ਼ ਹੱਥ ਲੱਗ ਸਕਦੇ ਹਨ। ਖਬਰ ਲਿਖੇ ਜਾਣ ਤੱਕ ਸੀ.ਬੀ.ਆਈ. ਵੱਲੋਂ ਛਾਪੇਮਾਰੀ ਸਬੰਧੀ ਕੋਈ ਅਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ।








