ਧਨਾਸਰੀ ਮਹਲਾ ੫ ॥
Dhanaasree mehlaa 5.
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
jaa ka-o har rang laago is jug meh so kahee-at hai sooraa.
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
aatam jinai sagal vas taa kai jaa kaa satgur pooraa. ||1||
ਠਾਕੁਰੁ ਗਾਈਐ ਆਤਮ ਰੰਗਿ ॥
thaakur gaa-ee-ai aatam rang.
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
sarnee paavan naam Dhi-aavan sahj samaavan sang. ||1|| rahaa-o.
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
jan kay charan vaseh mayrai hee-arai sang puneetaa dayhee.
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
jan kee Dhoor dayh kirpaa niDh naanak kai sukh ayhee. ||2||4||35||
- ਕੇਵਲ ਓਹੀ ਜਿਸ ਨੂੰ ਇਸ ਯੁੱਗ ਅੰਦਰ ਹਰੀ ਦਾ ਪ੍ਰੇਮ ਲੱਗ ਗਿਆ ਹੈ, ਸੂਰਬੀਰ ਆਖਿਆ ਜਾਂਦਾ ਹੈ।
- ਸਭ ਕੁਛ ਹੀ ਉਸ ਦੇ ਇਖਤਿਆਰ ਵਿੱਚ ਹੈ, ਜੋ ਪੂਰਨ ਸੱਚੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ।
- ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।
- ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ।
- ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ।
- ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ।
- He alone is called a warrior, who is attached to the Lord’s Love in this age.
- Through the Perfect True Guru, he conquers his own soul, and then everything comes under his control. ||1||
- Sing the Praises of the Lord and Master, with the love of your soul.
- Those who seek His Sanctuary, and meditate on the Naam, the Name of the Lord, are blended with the Lord in celestial peace. ||1||Pause||
- The feet of the Lord’s humble servant abide in my heart; with them, my body is made pure.
- O treasure of mercy, please bless Nanak with the dust of the feet of Your humble servants; this alone brings peace. ||2||4||35||







