Homeਸੰਸਾਰਲੁਧਿਆਣਾ ਦੇ ਵਕੀਲ ਇਕਬਾਲ ਸਿੰਘ ਨੂੰ ਆਕਸਫੋਰਡ ਵਿਖੇ “ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ”...

ਲੁਧਿਆਣਾ ਦੇ ਵਕੀਲ ਇਕਬਾਲ ਸਿੰਘ ਨੂੰ ਆਕਸਫੋਰਡ ਵਿਖੇ “ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ” ਨਾਲ ਸਨਮਾਨਤ

ਵਕੀਲ ਇਕਬਾਲ ਸਿੰਘ ਨੇ ਆਕਸਫੋਰਡ (ਲੰਡਨ) ਵਿਖੇ ਵਧਾਇਆ ਪੰਜਾਬ ਦਾ ਮਾਣ

ਲੁਧਿਆਣਾ, 3 ਨਵੰਬਰ (ਜਗਦੇਵ ਰੰਚਨਾਂ) : ਪੰਜਾਬ ਅਤੇ ਹਰਿਆਣਾ ਉੱਚ ਨਿਆਂਲਿਆ ਦੇ ਪ੍ਰਸਿੱਧ ਵਕੀਲ ਇਕਬਾਲ ਸਿੰਘ ਨੂੰ ਯੂਨੀਵਰਸਿਟੀ ਆਫ ਆਕਸਫੋਰਡ, ਲੰਡਨ ਵਿਖੇ ਹੋਏ ਪ੍ਰਤਿਸ਼ਤ ਸਮਾਗਮ ਦੌਰਾਨ “ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ” ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ “ਗਲੋਬਲ ਇੰਡਿਅਨ” ਪ੍ਰੋਗਰਾਮ ਦੌਰਾਨ ਮਿਲਿਆ, ਜਿਸ ਵਿੱਚ ਦੁਨੀਆ ਭਰ ਦੀਆਂ ਮਾਣਯੋਗ ਹਸਤੀਆਂ ਨੇ ਹਿੱਸਾ ਲਿਆ।

ਇਸ ਮੌਕੇ ਸੇਸ਼ੇਲਸ ਦੇ ਸਾਂਸਕ੍ਰਿਤਕ ਰਾਜਦੂਤ ਡਾ. ਦੀਪਕ ਸਿੰਘ, ਐਨ.ਆਰ.ਆਈ. ਵੈਲਫੇਅਰ ਸੋਸਾਇਟੀ ਯੂ.ਕੇ. ਚੈਪਟਰ ਦੇ ਪ੍ਰਧਾਨ ਡਾ. ਸੁਨੀਲ ਕੁਮਾਰ ਰਾਏ ਅਤੇ ਹੋਰ ਅੰਤਰਰਾਸ਼ਟਰੀ ਵਿਅਕਤੀਆਂ ਮੌਜੂਦ ਸਨ।

ਇਕਬਾਲ ਸਿੰਘ ਨੇ ਨਿਆਂ ਦੇ ਖੇਤਰ ਵਿੱਚ 25 ਸਾਲ ਤੋਂ ਵੱਧ ਦੀ ਸੇਵਾ ਨਾਲ ਵਿਲੱਖਣ ਪਛਾਣ ਬਣਾਈ ਹੈ। ਉਹ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਨਿਆਂ ਦਿਵਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਹ ਪ੍ਰਾਪਤੀ ਸਿਰਫ਼ ਵਿਅਕਤੀਗਤ ਮਾਣ ਨਹੀਂ, ਸਗੋਂ ਪੰਜਾਬ ਅਤੇ ਪੂਰੇ ਸਿੱਖ ਸਮਾਜ ਲਈ ਵੀ ਮਾਣ ਦਾ ਵਿਸ਼ਾ ਹੈ।

ਫ਼ਿਲਹਾਲ ਇਕਬਾਲ ਸਿੰਘ 10 ਦਿਨਾਂ ਦੇ ਦੌਰੇ ‘ਤੇ ਇੰਗਲੈਂਡ ‘ਚ ਹਨ ਅਤੇ ਵੱਖ-ਵੱਖ ਉਦਯੋਗਪਤੀਆਂ ਤੇ ਸਮਾਜਿਕ ਸੰਗਠਨਾਂ ਨਾਲ ਮੁਲਾਕਾਤਾਂ ਕਰ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments