ਹੋਬਾਰਟ : ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਤੀਜੇ ਟੀ-20 ਮੈਚ ’ਚ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਲੜੀ 1-1 ਨਾਲ ਬਰਾਬਰ ਕਰ ਲਈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 187 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸਨੂੰ ਭਾਰਤ ਨੇ 18.3 ਓਵਰਾਂ ’ਚ ਪੂਰਾ ਕਰ ਲਿਆ।
ਵਾਸ਼ਿੰਗਟਨ ਸੁੰਦਰ ਨੇ 23 ਗੇਂਦਾਂ ’ਚ ਨਾਬਾਦ 49 ਦੌੜਾਂ ਬਣਾਈਆਂ। ਜਿਤੇਸ਼ ਸ਼ਰਮਾ ਨੇ ਵੀ 22 ਦੌੜਾਂ ਦਾ ਯੋਗਦਾਨ ਪਾਇਆ। ਇਸ ਮੈਦਾਨ ’ਤੇ ਇਹ ਕਿਸੇ ਵੀ ਟੀਮ ਵੱਲੋਂ ਸਭ ਤੋਂ ਵੱਡਾ ਸਫਲ ਦੌੜ ਪਿੱਛਾ ਸੀ। ਲੜੀ ਦਾ ਚੌਥਾ ਮੈਚ 6 ਨਵੰਬਰ ਨੂੰ ਗੋਲਡ ਕੋਸਟ ’ਚ ਖੇਡਿਆ ਜਾਵੇਗਾ।







