Home ਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ 6 ਨਵੰਬਰ ਨੂੰ ਵੋਟਾਂ

ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ 6 ਨਵੰਬਰ ਨੂੰ ਵੋਟਾਂ

0

18 ਜ਼ਿਲ੍ਹਿਆਂ ਦੀਆਂ 94 ਸੀਟਾਂ ’ਤੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ਚ ਹੋਵੇਗੀ ਬੰਦ


ਪਟਨਾ (ਸ਼ਹੀਦ—ਏ—ਆਜ਼ਮ ਬਿਓਰੋ) : ਬਿਹਾਰ ਵਿਧਾਨ ਸਭਾ ਚੋਣਾਂ 2025 ਦਾ ਪਹਿਲਾ ਗੇੜ 6 ਨਵੰਬਰ ਨੂੰ ਹੋਵੇਗਾ, ਜਿਸ ਅਧੀਨ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਵੋਟਿੰਗ ਹੋਵੇਗੀ। ਇਨ੍ਹਾਂ ਵਿੱਚ ਪਟਨਾ, ਨਾਲੰਦਾ, ਭੋਜਪੁਰ, ਬਕਸਰ, ਸੇਖਪੁਰਾ, ਲਖੀਸਰਾਏ, ਬੇਗੂਸਰਾਏ, ਖੜਗੀਆ, ਮੁੰਗੇਰ, ਮੁਜੱਫਰਪੁਰ, ਸੀਵਾਨ, ਗੋਪਾਲਗੰਜ, ਸਾਰਣ, ਵੈਸ਼ਾਲੀ ਅਤੇ ਸਮਸਤੀਪੁਰ ਸ਼ਾਮਲ ਹਨ।

ਇਨ੍ਹਾਂ ਇਲਾਕਿਆਂ ਵਿੱਚ ਇੱਕ ਪਾਸੇ ਉਦਯੋਗਿਕ ਵਿਕਾਸ ਅਤੇ ਸ਼ਹਿਰੀਕਰਨ ਦੇ ਮਸਲੇ ਚਰਚਾ ਵਿੱਚ ਹਨ, ਤਾਂ ਦੂਜੇ ਪਾਸੇ ਹੜ੍ਹ, ਬੇਰੁਜ਼ਗਾਰੀ ਅਤੇ ਪਲਾਇਨ ਵਰਗੀਆਂ ਸਮੱਸਿਆਵਾਂ ਵੀ ਚੋਣ ਮੁੱਦੇ ਬਣੀਆਂ ਹੋਈਆਂ ਹਨ। ਇਸ ਗੇੜ ਵਿੱਚ ਮਹਾਂਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਦੀ ਕਿਸਮਤ ਦਾ ਫ਼ੈਸਲਾ ਵੀ ਹੋਵੇਗਾ।

ਤੇਜਸਵੀ ਯਾਦਵ ਰਾਘੋਪੁਰ ਤੋਂ ਚੋਣ ਮੈਦਾਨ ਵਿੱਚ ਹਨ, ਜਦਕਿ ਉਨ੍ਹਾਂ ਦੇ ਭਰਾ ਤੇਜ ਪ੍ਰਤਾਪ ਯਾਦਵ ਮਹੂਆ ਤੋਂ, ਸ਼ਹਾਬੁਦੀਨ ਦੇ ਪੁੱਤਰ ਓਸਾਮਾ ਸ਼ਹਾਬ ਰਘੂਨਾਥਪੁਰ ਤੋਂ ਅਤੇ ਉਪ ਮੁੱਖ ਮੰਤਰੀ ਸਮਾਰਟ ਚੌਧਰੀ ਤਾਰਾਪੁਰ ਤੋਂ ਚੋਣ ਲੜ ਰਹੇ ਹਨ। ਜਦਕਿ ਜੇ.ਡੀ.ਯੂ. ਦੇ ਸੀਨੀਅਰ ਆਗੂ ਅਤੇ ਮੰਤਰੀ ਮੰਗਲ ਪਾਂਡੇ ਸੀਵਾਨ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੋ ਗੇੜਾਂ ਵਿੱਚ ਹੋਣਗੀਆਂ — ਪਹਿਲਾ ਗੇੜ 6 ਨਵੰਬਰ ਨੂੰ ਤੇ ਦੂਜਾ 11 ਨਵੰਬਰ ਨੂੰ। ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

Exit mobile version