Homeਸਪੋਰਟਸਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿੱਚ ਰਾਜ ਪੱਧਰੀ ਇੰਟਰਪੋਲੀਟੈਕਨਿਕ ਬਾਸਕਟਬਾਲ ਮੁਕਾਬਲੇ ਸਫਲਤਾਪੂਰਵਕ ਸਮਾਪਤ

ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿੱਚ ਰਾਜ ਪੱਧਰੀ ਇੰਟਰਪੋਲੀਟੈਕਨਿਕ ਬਾਸਕਟਬਾਲ ਮੁਕਾਬਲੇ ਸਫਲਤਾਪੂਰਵਕ ਸਮਾਪਤ

ਸਰਕਾਰੀ  ਬਹੁਤਕਨੀਕੀ ਕਾਲਜ ਪਟਿਆਲਾ ਨੇ ਬੈਡਮਿੰਟਨ ਅਤੇ ਕਬੱਡੀ ਵਿੱਚ ਹਾਸਲ ਕੀਤਾ ਪਹਿਲਾ ਸਥਾਨ  

ਪਟਿਆਲਾ, 31 ਅਕਤੂਬਰ : (ਚੌਧਰੀ ਛਤਰਪਾਲ ਸਿੰਘ) : ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ (ਪੀ.ਟੀ.ਆਈ.ਐਸ) ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ ਦੀ ਅਗਵਾਈ ਹੇਠ ਰਾਜ ਪੱਧਰੀ ਇੰਟਰਪੋਲੀਟੈਕਨਿਕ ਖੇਡਾਂ ਦੇ ਬਾਸਕਟਬਾਲ ਮੁਕਾਬਲੇ 29 ਅਤੇ 30 ਅਕਤੂਬਰ ਨੂੰ ਸ਼ਾਨਦਾਰ ਢੰਗ ਨਾਲ ਕਰਵਾਏ ਗਏ।

ਐਸ.ਆਰ.ਸੀ. ਪ੍ਰਧਾਨ ਨਵਜੀਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਟੂਰਨਾਮੈਂਟ ਵਿੱਚ ਰਾਜ ਭਰ ਦੇ ਸਰਕਾਰੀ ਅਤੇ ਨਿੱਜੀ ਬਹੁਤਕਨੀਕੀ ਕਾਲਜਾਂ ਦੀਆਂ 8 ਟੀਮਾਂ ਨੇ ਭਾਗ ਲਿਆ।
ਬਾਸਕਟਬਾਲ (ਲੜਕੇ) ਸ਼੍ਰੇਣੀ ਵਿੱਚ:

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ,
ਦੇਸ਼ ਭਗਤ ਪੋਲੀਟੈਕਨਿਕ ਕਾਲਜ ਧੂਰੀ ਦੂਜੇ ਸਥਾਨ ‘ਤੇ ਰਿਹਾ,
– ਜਦਕਿ ਸੀ.ਸੀ.ਈ.ਟੀ. ਚੰਡੀਗੜ੍ਹ ਨੇ ਤੀਜਾ ਸਥਾਨ ਜਿੱਤਿਆ।

ਲੜਕੀਆਂ ਦੇ ਮੁਕਾਬਲੇ ਵਿੱਚ:
ਸੀ.ਸੀ.ਈ.ਟੀ. ਚੰਡੀਗੜ੍ਹ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ,
ਅਤੇ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਅਮ੍ਰਿਤਸਰ ਦੂਜੇ ਸਥਾਨ ‘ਤੇ ਰਹੀ।

ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ ਨੇ ਜੇਤੂ ਟੀਮਾਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸਭ ਭਾਗੀਦਾਰਾਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਸਰਗਰਮ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਰੋਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਨੂੰ ਮਜ਼ਬੂਤ ਕਰਦੇ ਹਨ ਅਤੇ ਨਾਲ ਹੀ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਵੀ ਵੱਡਾ ਹੁੰਗਾਰਾ ਮਿਲਦਾ ਹੈ।

ਸਪੋਰਟਸ ਅਫਸਰ ਤਰੁਨ ਧੀਮਾਨ ਨੇ ਦੱਸਿਆ ਕਿ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਨੇ ਹੋਰ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ—
ਬੈਡਮਿੰਟਨ (ਲੜਕੀਆਂ) ਅਤੇ ਕਬੱਡੀ (ਲੜਕੀਆਂ) ਵਿੱਚ ਪਹਿਲਾ ਸਥਾਨ,
ਟੇਬਲ ਟੈਨਿਸ (ਲੜਕੇ) ਅਤੇ ਵਾਲੀਬਾਲ (ਲੜਕੀਆਂ) ਵਿੱਚ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ, ਕੋਚਾਂ ਅਤੇ ਇੰਚਾਰਜਾਂ ਦੀ ਤਿਆਰੀ ਨੂੰ ਦਿੱਤਾ।

ਅੰਤ ਵਿੱਚ, ਐਸ.ਆਰ.ਸੀ. ਸਕੱਤਰ ਜਸਪ੍ਰੀਤ ਸਿੰਘ ਨੇ ਸਮੂਹ ਕਮੇਟੀ ਮੈਂਬਰਾਂ, ਸਟਾਫ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ‘ਤੇ ਰਵਨੀਤ ਕੌਰ (ਮੁਖੀ, ਆਰਕੀਟੈਕਚਰ ਅਸਿਸਟੈਂਟਸ਼ਿਪ), ਡਾ. ਜਗਮਿੰਦਰ ਕੌਰ ਸੇਖੋਂ (ਮੁਖੀ, ਐਮ.ਐਲ.ਟੀ.), ਨਰਿੰਦਰ ਸਿੰਘ ਢੀਂਡਸਾ (ਮੁਖੀ, ਕੰਪਿਊਟਰ ਸਾਇੰਸ ਇੰਜੀਨੀਅਰਿੰਗ), ਚਿਤਰੰਜਨ ਕੁਮਾਰ (ਮੁਖੀ, ਅਪਲਾਈਡ ਸਾਇੰਸ) ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments