Homeਪੰਜਾਬਸਟਾਰ ਏਅਰ ਨੇ ਆਦਮਪੁਰ ਹਵਾਈ ਅੱਡੇ ਤੋਂ ਨਵਾਂ ਸਰਦੀਆਂ ਦਾ ਉਡਾਣ ਸ਼ਡਿਊਲ...

ਸਟਾਰ ਏਅਰ ਨੇ ਆਦਮਪੁਰ ਹਵਾਈ ਅੱਡੇ ਤੋਂ ਨਵਾਂ ਸਰਦੀਆਂ ਦਾ ਉਡਾਣ ਸ਼ਡਿਊਲ ਜਾਰੀ ਕੀਤਾ

7 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਸਮੇਂ, ਯਾਤਰੀਆਂ ਨੂੰ ਪੁਸ਼ਟੀ ਕਰਕੇ ਹੀ ਕਰਣ ਯਾਤਰਾ ਦੀ ਯੋਜਨਾ


ਆਦਮਪੁਰ, 1 ਨਵੰਬਰ : ਹਵਾਈ ਯਾਤਰੀਆਂ ਲਈ ਇਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸਟਾਰ ਏਅਰ ਵੱਲੋਂ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜੋ ਕਿ 7 ਨਵੰਬਰ ਤੋਂ ਲਾਗੂ ਹੋਵੇਗਾ।

ਨਵੇਂ ਟਾਈਮ-ਟੇਬਲ ਅਨੁਸਾਰ, ਫਲਾਈਟ ਨੰਬਰ S5235 ਆਦਮਪੁਰ ਤੋਂ ਗਾਜ਼ੀਆਬਾਦ (ਹਿੰਡਨ) ਲਈ ਦੁਪਹਿਰ 3:25 ਵਜੇ ਉਡੇਗੀ, ਜਦਕਿ ਵਾਪਸੀ ਫਲਾਈਟ S5234 ਹਿੰਡਨ ਤੋਂ ਆਦਮਪੁਰ ਲਈ ਦੁਪਹਿਰ 3:00 ਵਜੇ ਰਵਾਨਾ ਹੋਵੇਗੀ। ਇਹ ਉਡਾਣਾਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚੱਲਣਗੀਆਂ, ਜਦਕਿ ਸ਼ਨੀਵਾਰ ਨੂੰ ਉਡਾਣਾਂ ਬੰਦ ਰਹਿਣਗੀਆਂ।

ਪਹਿਲਾਂ ਇਹ ਉਡਾਣਾਂ ਦੁਪਹਿਰ 1:35 ਵਜੇ ਤੋਂ 2:50 ਵਜੇ ਦੇ ਵਿਚਕਾਰ ਸੰਚਾਲਿਤ ਕੀਤੀਆਂ ਜਾਂਦੀਆਂ ਸਨ, ਪਰ ਹੁਣ ਮੌਸਮੀ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ ‘ਚ ਸੋਧ ਕੀਤੀ ਗਈ ਹੈ।

ਏਅਰਲਾਈਨ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਨਵੇਂ ਉਡਾਣ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਸਟਾਰ ਏਅਰ ਦੀਆਂ ਉਡਾਣਾਂ ਇਸ ਸਮੇਂ ਆਦਮਪੁਰ ਤੋਂ ਹਿੰਡਨ, ਨਾਂਦੇੜ ਅਤੇ ਬੰਗਲੁਰੂ ਲਈ ਚੱਲ ਰਹੀਆਂ ਹਨ ਅਤੇ ਸਰਦੀਆਂ ਦੇ ਮੌਸਮ ਵਿੱਚ ਯਾਤਰੀਆਂ ਦੀ ਸਹੂਲਤ ਲਈ ਸ਼ਡਿਊਲ ‘ਚ ਇਹ ਤਬਦੀਲੀ ਕੀਤੀ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments