Homeਪਟਿਆਲਾ ਅਪਡੇਟਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ - ਸਮਾਣਾ ਹਲਕੇ ਦੇ ਹੜ੍ਹ ਪੀੜਿਤ...

ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ – ਸਮਾਣਾ ਹਲਕੇ ਦੇ ਹੜ੍ਹ ਪੀੜਿਤ ਕਿਸਾਨਾਂ ਨੂੰ ਵੱਡੀ ਰਾਹਤ

324 ਪਰਿਵਾਰਾਂ ਵਿੱਚ 1.87 ਕਰੋੜ ਰੁਪਏ ਦੀ ਭਰਪਾਈ ਵੰਡਐਸਡੀਐਮ ਰਿਚਾ ਗੋਇਲ


ਪਟਿਆਲਾ/ਸਮਾਣਾ, 1 ਨਵੰਬਰ (ਰਾਜੇਸ਼ ਕੁਮਾਰ) : ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਭਰਪਾਈ ਦੇ ਕੰਮ ਨੂੰ ਤੇਜ਼ੀ ਅਤੇ ਪਾਰਦਰਸ਼ੀਤਾ ਨਾਲ ਅਮਲ ਵਿਚ ਲਿਆਉਂਦੇ ਹੋਏ ਸਬ ਡਵੀਜ਼ਨ ਸਮਾਣਾ ਦੇ ਛੇ ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕੀਤਾ ਗਿਆ ਹੈ।

ਤਸਵੀਰ ਵਿੱਚ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰਾਂ ਦੀ ਵੰਡ ਕਰਦੇ ਹੋਏ। ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ, ਐਸਡੀਐਮ ਸਮਾਣਾ ਰਿਚਾ ਗੋਇਲ।

ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਨੇ ਦੱਸਿਆ ਕਿ ਹਲਕੇ ਦੇ ਪਿੰਡ ਰਤਨਹੇੜੀ, ਸਪਰਹੇੜੀ, ਮਰਦਾਹੇੜੀ, ਅਸਮਾਨਪੁਰ, ਮਰੌੜੀ ਅਤੇ ਗੁਰਦਿਆਲਪੁਰਾ ਹੜ੍ਹ ਨਾਲ ਪ੍ਰਭਾਵਿਤ ਰਹੇ ਸਨ। ਇਨ੍ਹਾਂ ਪਿੰਡਾਂ ਦੇ 324 ਪਰਿਵਾਰਾਂ ਨੂੰ ਕੁੱਲ 1 ਕਰੋੜ 87 ਲੱਖ ਰੁਪਏ ਦੀ ਰਕਮ ਵੰਡ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹੜ੍ਹ ਨਾਲ ਨੁਕਸਾਨ ਦਾ ਵਿਸਥਾਰ ਨਾਲ ਅੰਕਲਨ ਕਰਨ ਤੋਂ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 75 ਤੋਂ 100 ਪ੍ਰਤੀਸ਼ਤ ਖਰਾਬੇ ਅਨੁਸਾਰ ਰਕਮ ਸਿੱਧੀ ਟਰਾਂਸਫਰ ਕੀਤੀ ਗਈ ਹੈ।

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਇਹ ਰਾਹਤ ਰਕਮ ਦਿਵਾਲੀ ਤੋਂ ਪਹਿਲਾਂ ਹੀ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਗਈ। ਇਸ ਮੌਕੇ ਪਿੰਡ ਰਤਨਹੇੜੀ ਅਤੇ ਸਪਰਹੇੜੀ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਮੰਨਜੂਰੀ ਪੱਤਰ ਵੰਡੇ ਗਏ।

ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਮੁਆਵਜ਼ੇ ਦੀ ਵੰਡ ਇੰਨੀ ਤੇਜ਼ੀ ਨਾਲ ਅਤੇ ਪੂਰੀ ਪਾਰਦਰਸ਼ੀਤਾ ਨਾਲ ਕੀਤੀ ਗਈ ਹੈ, ਜਿਸ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments