Homeਪਟਿਆਲਾ ਅਪਡੇਟ ਏਕਤਾ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਛਠ ਪੂਜਾ ਤਿਉਹਾਰ

 ਏਕਤਾ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਛਠ ਪੂਜਾ ਤਿਉਹਾਰ

 ਲੋਕ ਆਸਥਾ ਅਤੇ ਏਕਤਾ ਦਾ ਪ੍ਰਤੀਕ ਹੈ ਤਿਉਹਾਰ – ਬ੍ਰਹਮ ਮਹਿੰਦਰਾ


ਪਟਿਆਲਾ  30 ਅਕਤੂਬਰ (ਜਗਦੇਵ ਰੰਚਨਾਂ) : ਏਕਤਾ ਨਗਰ ਵੈਲਫੇਅਰ ਕਲੱਬ ਅਤੇ ਛੱਠ ਪੂਜਾ ਸਮਿਤੀ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਾਣਕਾਰੀ ਮੁਤਾਬਿਕ ਲੋਕ ਆਸਥਾ ਦਾ ਤਿਉਹਾਰ 27 ਅਕਤੂਬਰ ਨੂੰ ਡੁੱਬਦੇ ਸੂਰਜ ਨੂੰ ਅਰਘ ਅਰਪਣ ਨਾਲ ਸ਼ੁਰੂ ਹੋਇਆ ਅਤੇ 28 ਅਕਤੂਬਰ ਦੀ ਸਵੇਰ ਸੂਰਜ ਉਦਯ ਦੇ ਸਮੇਂ ਅਰਘ ਦੇਣ ਨਾਲ ਸਮਾਪਤ ਹੋਇਆ।

ਇਸ ਪਵਿੱਤਰ ਮੌਕੇ ‘ਤੇ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਸ਼ਾਮ ਨੂੰ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਛੱਠ ਮਾਤਾ ਦੀ ਅਰਾਧਨਾ ਕੀਤੀ ਅਤੇ  ਇਕੱਠੇ ਹੋਏ ਸਾਰੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਛੱਠ ਪੂਜਾ ਸਿਰਫ਼ ਧਾਰਮਿਕ ਸਮਾਰੋਹ ਨਹੀਂ, ਸਗੋਂ ਇਹ ਸਵੱਛਤਾ, ਪਵਿਤ੍ਰਤਾ, ਏਕਤਾ ਅਤੇ ਪ੍ਰਕ੍ਰਿਤੀ ਪ੍ਰਤੀ ਸੁੰਦਰਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਮਾਜ ਨੂੰ ਏਕਤਾ ਤੇ ਭਾਈਚਾਰੇ ਦੇ ਰਾਹ ‘ਤੇ ਤੁਰਨ ਦਾ ਸੰਦੇਸ਼ ਦਿੱਤਾ।

ਛੱਠ ਪੂਜਾ ਸਮਿਤੀ ਦੇ ਮੈਂਬਰਾਂ ਨੇ ਆਏ ਹੋਏ  ਮਹਿਮਾਨਾਂ ਦਾ ਸਨਮਾਨ ਕੀਤਾ ਅਤੇ ਸਾਰੇ ਭਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਲਾਸ਼ ਪੁਰੋਹਿਤ ਪ੍ਰਧਾਨ, ਬੀ. ਕੇ. ਯਾਦਵ ਜਨਰਲ ਸਕੱਤਰ, ਰਾਮਜੀਤ ਰਾਮ, ਵਿਜੇ ਰਾਕੇਸ਼ ਕੁਮਾਰ, ਯਾਦਵ, ਮਲੇਸ਼ਵਰ ਰਾਮਦੇਵ, ਹਰੀ ਰਾਮ, ਸ਼ੀਸ਼ ਕੁਮਾਰ, ਰਾਮ ਵਰਣ, ਛੋਟੂ ਅਤੇ ਛੱਠ ਪੂਜਾ ਸਮਿਤੀ ਦੇ ਸਾਰੇ ਮੈਂਬਰ, ਸ਼੍ਰੀ ਰਾਜੇਸ਼ ਸ਼ਰਮਾ ਰਾਜੂ ਜੀ, ਅਨਿਲ ਮੌਦਗਿੱਲ, ਰਵਿੰਦਰ ਟੋਨੀ ਜੀ, ਮਨੋਜ ਠਾਕੁਰ, ਗੈਂਸਵਰ ਸ਼ਰਮਾ, ਨਵਦੀਪ ਸ਼ਰਮਾ, ਅਮਨਦੀਪ ਸਿੰਘ, ਨਰਿੰਦਰ ਗੋਲਡੀ, ਅਤੇ ਸੰਨੀ ਗਿੱਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments