Homeਪਟਿਆਲਾ ਅਪਡੇਟਪਟਿਆਲਾ ਵਿੱਚ ਸਫਾਈ ਪ੍ਰਣਾਲੀ ਹੋਵੇਗੀ ਹੋਰ ਮਜ਼ਬੂਤ — ਮੇਅਰ ਕੁੰਦਨ ਗੋਗੀਆ

ਪਟਿਆਲਾ ਵਿੱਚ ਸਫਾਈ ਪ੍ਰਣਾਲੀ ਹੋਵੇਗੀ ਹੋਰ ਮਜ਼ਬੂਤ — ਮੇਅਰ ਕੁੰਦਨ ਗੋਗੀਆ

ਕੂੜਾ ਪ੍ਰਬੰਧਨ ਲਈ ਨਵੀਆਂ ਕੰਪੈਕਟਰ ਮਸ਼ੀਨਾਂ ਦਾ ਕੀਤਾ ਉਦਘਾਟਨ


ਪਟਿਆਲਾ, 29 ਅਕਤੂਬਰ (ਜਗਜੀਤ ਸਿੰਘ): ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਅਧੁਨਿਕ ਤੇ ਪ੍ਰਭਾਵਸ਼ਾਲੀ ਬਣਾਉਣ ਵੱਲ ਨਗਰ ਨਿਗਮ ਨੇ ਵੱਡਾ ਕਦਮ ਚੁੱਕਿਆ ਹੈ। ਮੇਅਰ ਕੁੰਦਨ ਗੋਗੀਆ ਨੇ ਅੱਜ ਨਵੀਆਂ ਕੰਪੈਕਟਰ ਮਸ਼ੀਨਾਂ ਨੂੰ ਸ਼ਹਿਰੀ ਸੇਵਾ ਵਿੱਚ ਸ਼ਾਮਲ ਕਰਦੇ ਹੋਏ ਉਦਘਾਟਨ ਕੀਤਾ।

                                                      ਕੰਪੈਕਟਰਦੇ ਉਦਘਾਟਨ ਮੌਕੇ ਮੇਅਰ, ਨਿਗਮ ਅਧਿਕਾਰੀ ਅਤੇ ਕੌਂਸਲਰ

ਇਹ ਨਵੀਆਂ ਕੰਪੈਕਟਰ ਵਾਹਨ ਕੂੜੇ ਨੂੰ ਸੰਘਣਾ ਕਰਕੇ ਇਸਦੀ ਮਾਤਰਾ ਘਟਾਉਣ, ਢੋਆਈ ਖਰਚੇ ਬਚਾਉਣ ਅਤੇ ਡੰਪਿੰਗ ਗਰਾਊਂਡ ਤੱਕ ਕੂੜੇ ਦੀ ਨਿਪਟਾਰਾ ਪ੍ਰਕਿਰਿਆ ਤੇਜ਼ ਕਰਨ ਵਿੱਚ ਮਦਦ ਕਰਨਗੇ। ਹਾਈਡ੍ਰੌਲਿਕ ਤਕਨਾਲੋਜੀ ਨਾਲ ਲੈਸ ਇਹ ਵਾਹਨ 7 ਤੋਂ 8 ਟਨ ਤੱਕ ਕੂੜਾ ਸੰਭਾਲ ਸਕਦੇ ਹਨ।

ਮੇਅਰ ਗੋਗੀਆ ਨੇ ਦੱਸਿਆ ਕਿ ਕੂੜਾ ਪਹਿਲਾਂ ਮਸ਼ੀਨ ਦੇ ਹੌਪਰ ਹਿੱਸੇ ਵਿੱਚ ਪਾਇਆ ਜਾਂਦਾ ਹੈ, ਜਿੱਥੇ ਹਾਈਡ੍ਰੌਲਿਕ ਪਲੇਟ ਉਸਨੂੰ ਦਬਾ ਕੇ ਸੰਘਣਾ ਕਰਦੀ ਹੈ। ਇਸ ਪ੍ਰਕਿਰਿਆ ਨਾਲ ਕੂੜੇ ਵਿਚਲੀ ਹਵਾ ਤੇ ਨਮੀ ਨਿਕਲ ਜਾਂਦੀ ਹੈ, ਜਿਸ ਨਾਲ ਸਮਰੱਥਾ ਵਧਦੀ ਹੈ ਅਤੇ ਇੱਕ ਹੀ ਵਾਹਨ ਵੱਲੋਂ ਵੱਧ ਕੂੜਾ ਇਕੱਠਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਸੜਕਾਂ ’ਤੇ ਫੈਲਦੇ ਕੂੜੇ ਅਤੇ ਡ੍ਰੇਨ ਚੌਕ ਹੋਣ ਦੀ ਸਮੱਸਿਆ ਘਟੇਗੀ, ਨਾਲ ਹੀ ਵਾਤਾਵਰਣ ਪ੍ਰਦੂਸ਼ਣ ‘ਤੇ ਵੀ ਕਾਬੂ ਪਾਇਆ ਜਾ ਸਕੇਗਾ।

ਉਦਘਾਟਨ ਸਮਾਰੋਹ ਦੌਰਾਨ ਐਸ.ਈ. ਜੇ.ਪੀ. ਸਿੰਘ, ਐਸ.ਡੀ.ਓ. ਮਨੀਸ਼, ਹੈਲਥ ਅਫਸਰ ਡਾ. ਨਵਿੰਦਰ, ਕੌਂਸਲਰ ਗੋਲਡੀ, ਵਿਰਦੀ, ਗਿਆਨ ਚੰਦ, ਕੁਲਵੰਤ ਸਿੰਘ ਤੇ ਸਰਪੰਚ ਗੁਰਇਕਬਾਲ ਸਿੰਘ ਸਮੇਤ ਕਈ ਹੋਰ ਅਧਿਕਾਰੀ ਮੌਜੂਦ ਸਨ।

ਮੇਅਰ ਨੇ ਐਲਾਨ ਕੀਤਾ ਕਿ ਅਗਲੇ ਪੜਾਅ ਵਿੱਚ ਹੋਰ ਕੰਪੈਕਟਰ ਵਾਹਨ, ਕੂੜਾ ਵੱਖ ਕਰਨ ਵਾਲੀ ਮਸ਼ੀਨਰੀ ਅਤੇ ਨਵਾਂ ਪ੍ਰੋਸੈਸਿੰਗ ਮਾਡਲ ਲਾਗੂ ਕੀਤਾ ਜਾਵੇਗਾ, ਤਾਂ ਜੋ ਪਟਿਆਲਾ ਨੂੰ ਸਵੱਛ ਤੇ ਸੁੰਦਰ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments