Homeਪੰਜਾਬਨਿਰੰਕਾਰੀ ਸੰਤ ਸਮਾਗਮ ਲਈ ਮੰਡੀ ਗੋਬਿੰਦਗੜ ਵਿੱਚ ਸਾਧ ਸੰਗਤਾਂ ਲਈ ਲੰਗਰ ਸੇਵਾ...

ਨਿਰੰਕਾਰੀ ਸੰਤ ਸਮਾਗਮ ਲਈ ਮੰਡੀ ਗੋਬਿੰਦਗੜ ਵਿੱਚ ਸਾਧ ਸੰਗਤਾਂ ਲਈ ਲੰਗਰ ਸੇਵਾ ਸ਼ੁਰੂ

ਮੰਡੀ ਗੋਬਿੰਦਗੜ, 30 ਅਕਤੂਬਰ (ਜਗਦੀਸ਼ ਅਰੋੜਾ/ਜਗਪ੍ਰੀਤ ਮਹਾਜਨ): ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਛੱਤਰਛਾਇਆ ਹੇਠ 78ਵਾਂ ਵਾਰਸ਼ਿਕ ਨਿਰੰਕਾਰੀ ਸੰਤ ਸਮਾਗਮ 31 ਅਕਤੂਬਰ ਤੋਂ 3 ਨਵੰਬਰ 2025 ਤੱਕ ਸੰਤ ਨਿਰੰਕਾਰੀ ਆਧਿਆਤਮਿਕ ਥਾਂ ਸਮਾਲਖਾ (ਹਰਿਆਣਾ) ਵਿੱਚ ਮਨਾਇਆ ਜਾ ਰਿਹਾ ਹੈ। ਇਸ ਮਹਾਨ ਸਮਾਗਮ ਵਿੱਚ ਸ਼ਮੂਲੀਅਤ ਲਈ ਦੇਸ਼-ਵਿਦੇਸ਼ ਤੋਂ ਆ ਰਹੀ ਸਾਧ ਸੰਗਤ ਦੀ ਸੇਵਾ ਲਈ ਨਿਰੰਕਾਰੀ ਮਿਸ਼ਨ ਬ੍ਰਾਂਚ ਮੰਡੀ ਗੋਬਿੰਦਗੜ ਵਲੋਂ ਵਿਸ਼ਾਲ ਲੰਗਰ ਅਤੇ ਚਾਹ-ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ।

ਬ੍ਰਾਂਚ ਦੇ ਸੰਯੋਜਕ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ 35 ਸਾਲਾਂ ਤੋਂ ਇਹ ਸੇਵਾ ਲਗਾਤਾਰ ਚੱਲ ਰਹੀ ਹੈ। ਇਸ ਸਾਲ ਵੀ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਦਿਨ ਰਾਤ ਲੰਗਰ ਸੇਵਾ ਜਾਰੀ ਰਹੇਗੀ, ਜਿਸਦਾ ਲਾਭ ਹਜ਼ਾਰਾਂ ਨਿਰੰਕਾਰੀ ਭਗਤ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਪਠਾਨਕੋਟ, ਹੋਸ਼ਿਆਰਪੁਰ, ਫਿਰੋਜ਼ਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਤੋਂ ਆ ਰਹੀਆਂ ਸਾਧ ਸੰਗਤਾਂ ਦੀਆਂ ਬੱਸਾਂ ਇੱਥੇ ਠਹਿਰਦੀਆਂ ਹਨ, ਜਿੱਥੇ ਉਨ੍ਹਾਂ ਨੂੰ ਲੰਗਰ ਤੇ ਚਾਹ-ਪਾਣੀ ਦੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।

ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਲਖਾ ਵਿੱਚ ਹੋਣ ਵਾਲਾ ਇਹ ਵਾਰਸ਼ਿਕ ਸੰਤ ਸਮਾਗਮ ਲਗਭਗ 650 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਨਿਰੰਕਾਰੀ ਭਗਤ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ “ਇਹ ਸੇਵਾ ਸਿਰਫ਼ ਭੋਜਨ ਪ੍ਰਦਾਨ ਕਰਨ ਤੱਕ ਸੀਮਿਤ ਨਹੀਂ, ਸਗੋਂ ਇਹ ਮਨੁੱਖਤਾ ਅਤੇ ਪ੍ਰੇਮ ਦੇ ਸੁਨੇਹੇ ਨੂੰ ਅੱਗੇ ਵਧਾਉਣ ਦਾ ਪ੍ਰਤੀਕ ਹੈ।”

RELATED ARTICLES
- Advertisment -
Google search engine
Google search engine
Google search engine

Most Popular

Recent Comments